ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸਾਲ ਨਿਊਜੀਲੈਂਡ ਦਾ ਕੋਈ ਵੀ ਸ਼ਹਿਰ 'ਟਾਈਮ ਆਊਟ' ਦੇ ਸ਼ਾਨਦਾਰ ਸ਼ਹਿਰਾਂ ਦੀ ਸੂਚੀ ਵਿੱਚ ਸ਼ੁਮਾਰ ਨਹੀਂ ਸੀ, ਪਰ ਤਾਜਾ ਜਾਰੀ ਹੋਈ ਸੂਚੀ ਵਿੱਚ ਦੁਨੀਆਂ ਦੇ 53 ਸਭ ਤੋਂ ਸ਼ਾਨਦਾਰ ਸ਼ਹਿਰਾਂ ਦੀ ਸੂਚੀ ਵਿੱਚ ਆਕਲੈਂਡ 47ਵਾਂ ਨੰਬਰ ਆਇਆ ਹੈ।
ਸੂਚੀ ਵਿੱਚ ਐਡੀਨਬਰਗ. ਚਿਕਾਗੋ, ਮੈਡੇਲੀਨ ਕ੍ਰਮਵਾਰ ਪਹਿਲੇ 3 ਸਥਾਨਾਂ 'ਤੇ ਆਏ ਹਨ। ਇਹ ਸੂਚੀ 20,000 ਲੋਕਾਂ ਦੀ ਰਾਏਸ਼ੁਮਾਰੀ ਨਾਲ ਤਿਆਰ ਕੀਤੀ ਗਈ ਹੈ, ਜੋ ਦੁਨੀਆਂ ਭਰ ਦੇ ਸ਼ਹਿਰਾਂ ਵਿੱਚ ਘੁੰਮ ਚੁੱਕੇ ਹਨ। ਇਨ੍ਹਾਂ ਲੋਕਾਂ ਤੋਂ ਕੋਰੋਨਾ ਤੋਂ ਬਾਅਦ ਆਏ ਬਦਲਾਵਾਂ ਦੇ ਚਲਦਿਆਂ, ਭੋਜਨ, ਸਭਿਆਚਾਰ, ਨਾਈਟ ਲਾਈਫ ਦੇ ਆਧਾਰ 'ਤੇ ਇਹ ਸੂਚੀ ਤਿਆਰ ਕੀਤੀ ਗਈ ਹੈ।
ਆਕਲੈਂਡ ਦੀ ਸਭ ਤੋਂ ਵੱਡੀ ਖਾਸੀਅਤ ਇਨ੍ਹਾਂ ਲੋਕਾਂ ਵਲੋਂ ਇਹ ਦੱਸੀ ਗਈ ਹੈ ਕਿ ਆਕਲੈਂਡ ਵਿੱਚ ਸ਼ਾਂਤੀ ਹਾਸਿਲ ਕਰਨੀ ਬੜੀ ਸੌਖੀ ਹੈ ਤੇ ਕੋਈ ਵੀ ਇੱਥੇ ਆਸਾਨੀ ਨਾਲ ਆਪਣੇ ਆਪ ਨੂੰ ਤਰੋ-ਤਾਜਾ ਮਹਿਸੂਸ ਕਰਵਾ ਸਕਦਾ ਹੈ, ਪਰ ਆਕਲੈਂਡ ਵਿੱਚ ਕੁਦਰਤੀ ਨਜਾਰਿਆਂ ਦੀ ਘਾਟ ਨੂੰ ਵੀ ਲੋਕਾਂ ਵਲੋਂ ਕਾਫੀ ਉਜਾਗਰ ਕੀਤਾ ਗਿਆ ਹੈ।