ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਵਾਸੀਆਂ ਦੇ ਮਾਮਲੇ ਵਿੱਚ ਭਾਵ ਦੂਜੇ ਦੇਸ਼ਾਂ ਵਿੱਚ ਜਾ ਕੇ ਰਹਿਣ ਤੇ ਕੰਮ ਕਰਨ ਦੇ ਮਾਮਲੇ ਵਿੱਚ ਹੋਏ ਇੱਕ ਗਲੋਬਲ ਸਰਵੇਖਣ ਵਿੱਚ ਨਿਊਜੀਲੈਂਡ ਦੂਜੇ ਸਭ ਤੋਂ ਮਾੜੇ ਦੇਸ਼ਾਂ ਦੀ ਸੂਚੀ ਵਿੱਚ ਆਇਆ ਹੈ।
ਇੰਟਰਨੈਸ਼ਨਜ਼ - ਜੋ ਕਿ ਦੁਨੀਆਂ ਦੀ ਸਭ ਤੋਂ ਵੱਡੀ ਪ੍ਰਵਾਸੀਆਂ ਦੀ ਕਮਿਊਨਿਟੀ ਹੈ, ਨੇ ਐਕਸਪੇਟ ਇਨਸਾਈਡਰ ਸਰਵੇਅ ਦੇ ਨਤੀਜੇ ਜਾਰੀ ਕੀਤੇ ਹਨ।
ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 177 ਦੇਸ਼ਾਂ ਦੇ 12,000 ਬਸ਼ਿੰਦੇ ਜੋ 181 ਦੇਸ਼ਾਂ ਵਿੱਚ ਰਹਿ ਰਹੇ ਹਨ, ਨੇ ਆਪਣੇ ਅਨੁਭਵਾਂ ਦੇ ਆਧਾਰ 52 ਦੇਸ਼ਾਂ ਦੀ ਇਹ ਸੂਚੀ ਤਿਆਰ ਕੀਤੀ ਤੇ ਇਸ ਸੂਚੀ ਵਿੱਚ ਨਿਊਜੀਲੈਂਡ 51ਵੇਂ ਨੰਬਰ 'ਤੇ ਆਇਆ ਹੈ। ਕੁਵੇਤ ਇਸ ਸੂਚੀ ਵਿੱਚ ਸਭ ਤੋਂ ਅਖੀਰ ਵਿੱਚ ਹੈ।
ਪ੍ਰਵਾਸੀਆਂ ਨੇ ਨਿਊਜੀਲੈਂਡ ਨੂੰ ਕਾਫੀ ਮਹਿੰਗਾ ਤੇ ਇੱਥੇ ਨੌਕਰੀ ਹਾਸਿਲ ਕਰਨਾ ਵੀ ਕਾਫੀ ਔਖਾ ਦੱਸਿਆ। 75% ਨੇ ਇੱਥੇ ਪਰਸਲ ਫਾਇਨੈਂਸ ਸਬੰਧੀ ਵੀ ਕਾਫੀ ਔਖਿਆਈ ਜਾਹਿਰ ਕੀਤੀ।
ਗੁਆਂਢੀ ਮੁਲਕ ਆਸਟ੍ਰੇਲੀਆ ਇਸ ਸੂਚੀ ਵਿੱਚ 9ਵੇਂ ਨੰਬਰ 'ਤੇ ਆਇਆ ਹੈ। ਪਹਿਲੇ 10 ਦੇਸ਼ ਜੋ ਇਸ ਸੂਚੀ ਵਿੱਚ ਸਭ ਤੋਂ ਅੱਗੇ ਰਹੇ ਉਹ ਹਨ:
Mexico
Indonesia
Taiwan
Portugal
Spain
UAE
Vietnam
Thailand
Australia
Singapore