ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਵਿੱਚ ਸੁਪਰੀਮ ਕੋਰਟ ਵਲੋਂ ਵੱਖੋ-ਵੱਖ ਰਾਜਾਂ ਨੂੰ ਅਬੋਰਸ਼ਨ ਸਬੰਧੀ ਕਾਨੂੰਨ 'ਤੇ ਲਾਈ ਰੋਕ ਤੋਂ ਬਾਅਦ ਜਿੱਥੇ ਦੁਨੀਆਂ ਭਰ ਵਿੱਚ ਇਸਦਾ ਵਿਰੋਧ ਹੋ ਰਿਹਾ ਹੈ, ਉੱਥੇ ਹੀ ਅੱਜ ਆਕਲੈਂਡ ਵਿੱਚ ਵੀ ਸੈਂਕੜੇ ਮਹਿਲਾਵਾਂ ਵਲੋਂ ਇਸ ਫੈਸਲੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
400 ਦੇ ਲਗਭਗ ਮਹਿਲਾਵਾਂ ਨੇ ਅਮਰੀਕੀ ਮਹਿਲਾਵਾਂ ਦੇ ਅਬੋਰਸ਼ਨ ਤੇ ਰੀਪਰੋਡਕਟਿਵ ਫਰੀਡਮ ਹੱਕਾਂ ਨੂੰ ਸਮਰਥਨ ਦਿੰਦਿਆਂ ਇਹ ਰੋਸ ਪ੍ਰਦਰਸ਼ਨ ਕੀਤਾ, ਜੋ ਕਿ ਓਟੀਆ ਸਕੁਏਅਰ ਤੋਂ ਸ਼ੁਰੂ ਹੋਇਆ ਸੀ। ਇਨ੍ਹਾਂ ਵਲੋਂ ਮੰਗ ਕੀਤੀ ਗਈ ਕਿ ਸੁਪਰੀਮ ਕੋਰਟ ਰੋਅ ਵਰਸਜ਼ ਵੇਡ ਦੇ ਫੈਸਲੇ ਨੂੰ ਤੁਰੰਤ ਖਾਰਿਜ ਕਰੇ। ਦੱਸਦੀਏ ਕਿ ਇਸ ਫੈਸਲੇ ਕਾਰਨ ਨਾ ਸਿਰਫ ਨਿਊਜੀਲੈਂਡ, ਬਲਕਿ ਦੁਨੀਆਂ ਦੇ ਹਰ ਦੇਸ਼ ਵਿੱਚ ਇਸ ਵਿਰੁੱਧ ਰੋਸ ਪ੍ਰਦਰਸ਼ਨ ਹੋ ਰਹੇ ਹਨ। ਨਿਊਜੀਲੈਂਡ ਨੇ ਅਬੋਰਸ਼ਨ ਸਬੰਧੀ ਅਪਰਾਧਿਕਰਨ ਨੂੰ 2 ਸਾਲ ਪਹਿਲਾਂ ਹੀ ਖਤਮ ਕਰ ਦਿੱਤਾ ਸੀ।