ਆਕਲੈਂਡ (ਹਰਪ੍ਰੀਤ ਸ਼ਿੰਘ) - ਗਰੀਨ ਪਾਰਟੀ ਵਲੋਂ ਪਾਰਲੀਮੈਂਟ ਵਿੱਚ ਅੱਜ ਯੂਨੀਵਰਸਿਟੀ ਪੜ੍ਹਦੇ ਵਿਦਿਆਰਥੀਆਂ ਦੇ ਹੱਕ ਵਿੱਚ ਆਵਾਜ ਚੁੱਕੀ ਗਈ, ਪਾਰਟੀ ਨੇ ਸਰਕਾਰ ਨੂੰ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ 'ਤੇ ਘਰਾਂ ਦੇ ਵੱਧਦੇ ਕਿਰਾਇਆਂ ਨੂੰ ਕਾਬੂ ਵਿੱਚ ਕਰਨ ਲਈ ਕਿਹਾ।
ਦਰਅਸਲ ਤਾਜਾ ਹੋਏ ਇੱਕ ਸਰਵੇਅ ਦੇ ਹੈਰਾਨੀਜਣਕ ਤੱਥਾਂ ਅਨੁਸਾਰ ਇੱਕ ਔਸਤ ਵਿਦਿਆਰਥੀ ਜੋ ਸ਼ੇਅਰ ਫਲੇਟ ਵਿੱਚ ਰਿਹਾਇਸ਼ ਕਰਦਾ ਹੈ, ਉਸਦੀ ਕਮਾਈ ਦਾ 54% ਹਿੱਸਾ ਘਰ ਦੇ ਕਿਰਾਏ ਦੇਣ ਵਿੱਚ ਹੀ ਚਲਾ ਜਾਂਦਾ ਹੈ। ਦ ਪੀਪਲਜ਼ ਇਨਕੁਆਰੀ ਇਨਟੂ ਸਟੂਡੈਂਟ ਵੈਲਬਿੰਗ ਸਰਵੇਅ ਵਿੱਚ 4500 ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ।
ਸਰਵੇਅ ਵਿੱਚ 2 ਤਿਹਾਈ ਵਿਦਿਆਰਥੀਆਂ ਨੇ ਮੰਨਿਆ ਕਿ ਉਨ੍ਹਾਂ ਕੋਲ ਕਿਰਾਇਆ ਦੇਣ ਤੋਂ ਬਾਅਦ ਭੋਜਨ, ਕੱਪੜਿਆਂ, ਬਿੱਲ, ਹੈਲਥਕੇਅਰ ਤੇ ਹੋਰ ਲੋੜੀਂਦੀਆਂ ਚੀਜਾਂ ਲਈ ਪੈਸੇ ਹੀ ਨਹੀਂ ਬੱਚਦੇ।
ਇਸ ਸਰਵੇਅ ਵਿੱਚ 91% ਵਿਦਿਆਰਥੀਆਂ ਨੇ ਪਬਲਿਕ ਟ੍ਰਾਂਸਪੋਰਟ ਦੀ ਸੇਵਾ ਉਨ੍ਹਾਂ ਲਈ ਮੁਫਤ ਕਰਨ ਦੀ ਮੰਗ ਵੀ ਕੀਤੀ।