ਆਕਲੈਂਡ (ਹਰਪ੍ਰੀਤ ਸਿੰਘ) - ਖਰਾਬ ਮੌਸਮ ਦੀ ਮਾਰ ਹੇਠ ਇਸ ਵੇਲੇ ਨਿਊਜੀਲੈਂਡ ਦੇ ਕਈ ਹਿੱਸੇ ਹਨ ਤੇ ਸਭ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਵਲੰਿਗਟਨ ਹੈ, ਜਿੱਥੇ ਸੈਂਕੜੇ ਉਡਾਣਾ ਰੱਦ ਹੋਣ ਕਾਰਨ ਲਗਭਗ 126,000 ਨਿਊਜੀਲੈਂਡ ਵਾਸੀ ਉੱਥੇ ਫਸੇ ਹੋਏ ਹਨ, ਮੌਸਮ ਕਾਰਨ ਹਾਲਾਤ ਅਜਿਹੇ ਹਨ ਕਿ ਅਜੇ ਵੀ ਉਡਾਣਾ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋ ਸਕੀਆਂ ਤੇ ਏਅਰ ਨਿਊਜੀਲੈਂਡ ਵਲੋਂ ਜਾਰੀ ਜਾਣਕਾਰੀ ਅਨੁਸਾਰ ਇਸ ਸੱਮਸਿਆ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਕਈ ਦਿਨ ਲੱਗ ਜਾਣਗੇ।
ਜੇ ਮੌਸਮ ਦੀ ਗੱਲ ਕਰੀਏ ਤਾਂ ਅਜੇ ਵੀ ਵਲੰਿਗਟਨ ਵਿੱਚ 3000 ਤੋਂ ਵਧੇਰੇ ਘਰ ਬਿਨ੍ਹਾਂ ਬਿਜਲੀ ਤੋਂ ਗੁਜਾਰਾ ਕਰ ਰਹੇ ਹਨ, ਸਮੁੰਦਰੀ ਕੰਢਿਆਂ 'ਤੇ 10-10 ਮੀਟਰ ਉੱਚੀਆਂ ਛੱਲਾਂ ਉੱਠ ਰਹੀਆਂ ਹਨ। ਕਈ ਇਲਾਕਿਆਂ ਵਿੱਚ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ।