ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਜੇ ਨਿਊਜੀਲੈਂਡ ਵਿੱਚ ਪਸ਼ੂਆਂ ਨਾਲ ਸਬੰਧਤ ਫੁੱਟ ਐਂਡ ਮਾਊਥ ਬਿਮਾਰੀ ਨਿਊਜੀਲੈਂਡ ਵਿੱਚ ਦਾਖਿਲ ਹੁੰਦੀ ਹੈ ਤਾਂ ਇਸ ਨਾਲ ਪੈਂਡੂ ਖੇਤਰਾਂ ਵਿੱਚ ਕਾਰੋਬਾਰ ਠੱਪ ਪੈ ਜਾਣਗੇ ਤੇ ਘੱਟੋ-ਘੱਟ 100,000 ਨੌਕਰੀਆਂ ਪੱਕੇ ਤੌਰ 'ਤੇ ਖਤਮ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਨਿਊਜੀਲੈਂਡ ਵਿੱਚ ਇਹ ਬਿਮਾਰੀ ਪਹਿਲਾਂ ਕਦੇ ਵੀ ਨਹੀਂ ਫੈਲੀ ਹੈ, ਪਰ ੰਿੲੰਡੋਨੇਸ਼ੀਆ ਵਿੱਚ ਸ਼ੁਰੂ ਹੋਈ ਇਸ ਬਿਮਾਰੀ ਕਾਰਨ ਕਿਤੇ ਨਾ ਕਿਤੇ ਨਿਊਜੀਲੈਂਡ ਵਿੱਚ ਵੀ ਇਸਦੇ ਆਉਣ ਦਾ ਖਤਰਾ ਬਣ ਸਕਦਾ ਹੈ। ਇਸੇ ਲਈ ਇੰਡੋਨੇਸ਼ੀਆ ਨਾਲ ਸਬੰਧਤ ਹਰ ਕਾਰੋਬਾਰੀ ਲੈਣ-ਦੇਣ ਤੇ ਯਾਤਰੀਆਂ ਦੇ ਆਉਣ ਸਬੰਧੀ ਹਰ ਪੱਖੋਂ ਧਿਆਨ ਰੱਖਿਆ ਜਾ ਰਿਹਾ ਹੈ।
ਹਾਲਾਂਕਿ ਬਾਇਓ ਸਕਿਓਰਟੀ ਮਨਿਸਟਰ ਡੈਮਿਨ ਓਕੋਨਰ ਅਨੁਸਾਰ ਇਸ ਬਿਮਾਰੀ ਤੋਂ ਬਚਾਅ ਦੇ ਲਈ ਹਰ ਸਭੰਵ ਕਦਮ ਚੁੱਕਿਆ ਜਾ ਚੁੱਕਾ ਹੈ।
ਡੈਮਿਨ ਓਕੋਨਰ ਨੇ ਇਸ ਬਿਮਾਰੀ ਦੇ ਖਤਰਨਾਕ ਹੋਣ ਸਬੰਧੀ ਉਦਾਹਰਨ ਦਿੰਦਿਆਂ ਦੱਸਿਆ ਕਿ ਇੰਗਲੈਂਡ ਵਿੱਚ ਜਦੋਂ ਇਹ ਬਿਮਾਰੀ ਫੈਲੀ ਸੀ ਤਾਂ ਉੱਥੇ ਲੱਖਾਂ ਪਾਲਤੂ ਪਸ਼ੂਆਂ ਨੂੰ ਖਤਮ ਕਰਨਾ ਪਿਆ ਸੀ।