ਆਕਲੈਂਡ (ਹਰਪ੍ਰੀਤ ਸਿੰਘ) - ਖਰਾਬ ਮੌਸਮ ਦੇ ਚਲਦਿਆਂ ਅੱਜ ਨਿਊਜੀਲੈਂਡ ਦੇ ਲਗਭਗ ਸਾਰੇ ਹੀ ਹਿੱਸੇ ਕਾਫੀ ਪ੍ਰਭਾਵਿਤ ਹੋਏ ਦੱਸੇ ਜਾ ਰਹੇ ਹਨ, ਜਿੱਥੇ ਕਈ ਇਲਾਕਿਆਂ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ, ਉੱਥੇ ਹੀ ਕਈ ਇਲਾਕਿਆਂ ਵਿੱਚ ਢਿੱਗਾਂ ਡਿੱਗਣ ਕਾਰਨ ਕਈ ਹਾਦਸੇ ਵਾਪਰਨ ਦੀ ਖਬਰ ਹੈ, ਇਨ੍ਹਾਂ ਹੀ ਨਹੀਂ ਆਕਲੈਂਡ ਵਿੱਚ ਤੂਫਾਨੀ ਹਵਾਵਾਂ ਕਾਰਨ ਹਜਾਰਾਂ ਦੀ ਗਿਣਤੀ ਵਿੱਚ ਘਰਾਂ ਵਿੱਚ ਬਿਜਲੀ ਗੁੱਲ ਹੋਣ ਦੀ ਖਬਰ ਹੈ ਤੇ ਕੰਪਨੀ ਵਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੁੜ ਤੋਂ ਬਿਜਲੀ ਬਹਾਲ ਕੀਤੀ ਜਾਏ। ਤੂਫਾਨੀ ਹਵਾਵਾਂ ਕਾਰਨ ਆਕਲੈਂਡ ਦਾ ਹਾਰਬਰ ਬ੍ਰਿਜ ਬੰਦ ਕੀਤੇ ਜਾਣ ਅਤੇ ਫੇਰੀ ਸੇਵਾਵਾਂ ਰੱਦ ਕੀਤੇ ਜਾਣ ਦੀ ਖਬਰ ਵੀ ਹੈ।