ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਅਤੇ ਫਲੂ ਕਾਰਨ ਨਿਊਜੀਲੈਂਡ ਭਰ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਬਿਮਾਰ ਹੋਣ ਨਾਲ ਸਕੂਲ ਪ੍ਰਸ਼ਾਸ਼ਣ ਕਾਫੀ ਜਿਆਦਾ ਦਬਾਅ ਹੇਠ ਹਨ ਕਿਉਂਕਿ ਇਸ ਵੇਲੇ ਬਹੁਤੇ ਸਕੂਲਾਂ ਵਿੱਚ ਪੜ੍ਹਾਈ ਸਹੀ ਢੰਗ ਨਾਲ ਨਹੀਂ ਕਰਵਾਈ ਜਾ ਰਹੀ ਅਤੇ ਇਸੇ ਲਈ ਨਿਊਜੀਲੈਂਡ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਦੀਆਂ ਸੰਸਥਾਵਾਂ ਵਲੋਂ ਮਨਿਸਟਰੀ ਆਫ ਐਜੂਕੇਸ਼ਨ ਤੇ ਐਨ ਜੈਡ ਕਿਊ ਏ ਨੂੰ ਇਸ ਸਬੰਧੀ ਚਿੱਠੀ ਲਿੱਖ ਕੇ ਚਿੰਤਾ ਪ੍ਰਗਟਾਈ ਗਈ ਸੀ ਕਿ ਵਿਦਿਆਰਥੀਆਂ ਨੂੰ ਅਜਿਹੇ ਮਾਹੌਲ ਵਿੱਚ ਐਨ ਸੀ ਈ ਏ ਦੇ ਇਮਤਿਹਾਨ ਨੂੰ ਪਾਸ ਕਰਨਾ ਕਾਫੀ ਔਖਾ ਹੋ ਜਾਏਗਾ।
ਇਸੇ 'ਤੇ ਧਿਆਨ ਦਿੰਦਿਆਂ ਮਸਿਨਟਰੀ ਆਫ ਐਜੁਕੇਸ਼ਨ ਵਲੋਂ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਐਨ ਸੀ ਈ ਏ ਅਸੈਸਮੈਂਟ ਵਿੱਚ ਬਦਲਾਅ ਕੀਤੇ ਜਾਣਗੇ ਤੇ ਇਸ ਲਈ ਮਨਿਸਟਰੀ ਤੇ ਐਨ ਜੈਡ ਕਿਊ ਏ ਰੱਲਕੇ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਬਾਕੀ ਦੇ ਸਮੇਂ ਦੀ ਪੜ੍ਹਾਈ ਲਈ ਕਿਸ ਤਰ੍ਹਾਂ ਤਿਆਰੀ ਕੀਤੀ ਜਾਏ।