ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਟੀਲਾ ਟੇਮੂ ਲਈ ਉਸ ਵੇਲੇ ਭਾਅ ਦੀ ਬਣ ਗਈ, ਜਦੋਂ ਉਸਦੇ ਆਈ ਡੀ, ਕਰੈਡਿਟ ਕਾਰਡ ਤੇ ਮਹੀਨੇ ਭਰ ਦੀ ਕਮਾਈ ਨਾਲ ਭਰਿਆ ਪਰਸ ਆਕਲੈਂਡ ਦੇ ਨਿਊ ਲਿਨ ਮਾਲ ਵਿੱਚ ਸ਼ਾਪਿੰਗ ਦੌਰਾਨ ਗੁੰਮ ਗਿਆ। ਸਾਰਾ ਦਿਨ ਉਹ ਪਰਸ ਦੀ ਭਾਲ ਕਰਦੀ ਰਹੀ ਤੇ ਰੌਂਦੀ ਰਹੀ, ਉਸ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਉਹ ਆਪਣੀਆਂ 3 ਧੀਆਂ ਦਾ, ਘਰ ਦੇ ਕਿਰਾਏ ਦਾ ਤੇ ਹੋਰ ਬਿੱਲਾਂ ਦਾ ਭੁਗਤਾਨ ਕਿਸ ਤਰ੍ਹਾਂ ਕਰੇਗੀ।
ਸ਼ਾਮ ਨੂੰ ਜਦੋਂ ਉਹ ਮਾਲ ਵਾਪਿਸ ਪੁੱਜੀ ਤਾਂ ਉਸ ਵੇਲੇ ਤੱਕ ਫਰੰਟ ਹੈਲਪ ਡੈਸਕ ਵੀ ਬੰਦ ਹੋ ਚੁੱਕਾ ਸੀ, ਪਰ ਇਨੇਂ ਨੂੰ ਜਦੋਂ ਉਹ ਵਾਪਿਸ ਆਪਣੀ ਗੱਡੀ ਵੱਲ ਮੁੜ ਰਹੀ ਸੀ ਤਾਂ ਇੱਕ ਆਈਲੈਂਡ ਮੂਲ਼ ਦਾ ਵਿਅਕਤੀ ਤੇ ਉਸਦੀ ਪਤਨੀ ਉਸ ਕੋਲ ਆਏ ਤੇ ਉਸਨੂੰ ਉਸਦਾ ਗੁੰੰਿਮਆ ਹੋਇਆ ਪਰਸ ਵਾਪਿਸ ਦੇ ਗਏ। ਉਸ ਵਿੱਚ ਸਾਰੇ ਆਈ ਡੀ ਕਾਰਡ ਤੇ ਪੈਸੇ ਉਸੇ ਤਰ੍ਹਾਂ ਹੀ ਮੌਜੂਦ ਸਨ। ਟੀਲਾ ਦੀ ਖੁਸ਼ੀ ਦੀ ਉਸ ਵੇਲੇ ਕੋਈ ਹੱਦ ਨਾ ਰਹੀ, ਜਦੋਂ ਉਸਨੇ ਆਪਣਾ ਗੁੰਮਿਆ ਪਰਸ ਆਪਣੇ ਹੱਥਾਂ ਵਿੱਚ ਦੇਖਿਆ।