ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਜਿੱਥੇ ਸਵੇਰ ਤੋਂ ਹੀ ਭਾਰੀ ਬਾਰਿਸ਼ ਦੀ ਮਾਰ ਹੇਠ ਹੈ, ਉੱਥੇ ਰਾਤ ਭਰ ਹੋਣ ਵਾਲੀ ਭਾਰੀ ਬਾਰਿਸ਼ ਕਾਰਨ ਸ਼ਹਿਰ ਦੇ ਕਈ ਹੋਰ ਇਲਾਕੇ ਹੜ੍ਹਾਂ ਦੀ ਮਾਰ ਹੇਠ ਆਉਣੇ ਸੁਭਾਵਿਕ ਹਨ।
ਸ਼ਹਿਰ ਦੇ ਕਈ ਇਲਾਕੇ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ। ਦੂਜੇ ਪਾਸੇ ਡੁਨੇਡਿਨ ਵਿੱਚ ਘੱਟੋ-ਘੱਟ 35 ਪਰਿਵਾਰਾਂ ਨੂੰ ਸਿਵਿਲ ਡਿਫੈਂਸ ਵਲੋਂ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਚੁੱਕਾ ਹੈ ਤੇ ਕਿਆਸ ਇਹ ਹਨ ਕਿ ਰਾਤ ਭਰ ਵਿੱਚ ਮੌਨਟੋਗਮਰੀ ਅੇਵੇਨਿਊ ਅਤੇ ਲੀਥ ਸਟਰੀਟ ਵਿਚਾਲੇ ਦੇ ਰਿਹਾਇਸ਼ੀਆਂ ਨੂੰ ਵੀ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾਏਗਾ, ਕਿਉਂਕਿ ਅਜੇ ਵੀ ਖਰਾਬ ਮੌਸਮ ਆਪਣਾ ਕਹਿਰ ਦਿਖਾਅ ਰਿਹਾ ਹੈ।