ਆਕਲੈਂਡ (ਹਰਪ੍ਰੀਤ ਸਿੰਘ) -ਐਮ ਯੂ ਸੀ (ਮਾਈਗ੍ਰੈਂਟ ਯੂਨਾਇਟੇਡ ਕਾਉਂਸਲ) ਵਲੋਂ ਅੱਜ ਪਾਰਲੀਮੈਂਟ ਵਿੱਚ 'ਐਕਸਟੈਂਡ ਐਕਸਪਾਇਰਡ ਵੀਜਾਜ਼ ਆਫ ਆਫਸ਼ੌਰ ਸਟੱਕ ਮਾਈਗ੍ਰੇਂਟਸ' ਪਟੀਸ਼ਨ ਪੇਸ਼ ਕੀਤੀ ਜਾਏਗੀ।
ਐਮ ਯੂ ਸੀ ਦੇ ਫਾਉਂਡਰ ਰਾਜੀਵ ਬਾਜਵਾ ਦਾ ਇਸ ਪਟੀਸ਼ਨ ਸਬੰਧੀ ਕਹਿਣਾ ਹੈ ਕਿ ਜੋ ਵੀ ਬਾਰਡਰ ਬੰਦ ਹੋਣ ਕਾਰਨ ਪ੍ਰਵਾਸੀ ਬਾਹਰ ਫੱਸ ਗਏ ਹਨ, ਉਨ੍ਹਾਂ ਦੇ ਵੀਜਾ ਆਪਮੁਹਾਰੇ ਰੀਨੀਊ ਹੋਣੇ ਚਾਹੀਦੇ ਹਨ, ਕਿਉਂਕਿ ਇਸ ਵਿੱਚ ਕਿਸੇ ਪ੍ਰਵਾਸੀ ਦਾ ਦੋਸ਼ ਨਹੀਂ ਹੈ, ਬਲਕਿ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਫੈਸਲੇ ਕਾਰਨ ਇਹ ਸਭ ਪ੍ਰਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ।
ਇਸ ਪਟੀਸ਼ਨ ਕਾਨੂੰਨੀ ਪੱਖੋਂ ਵੀ ਪ੍ਰਵਾਸੀਆਂ ਦੀ ਹਿਮਾਇਤ ਕਰਦੀ ਹੈ ਕਿਉਂਕਿ ਬਾਰਡਰ ਬੰਦ ਹੋਣ ਤੋਂ ਬਾਅਦ ਜਦੋਂ 3 ਫਰਵਰੀ 2022 ਨੂੰ ਲਗਭਗ ਸਾਰੀਆਂ ਸ਼੍ਰੇਣੀਆਂ ਲਈ ਵੀਜਾ ਖੋਲ ਦਿੱਤੇ ਗਏ, ਤੱਦ ਵੀ ਇਨ੍ਹਾਂ ਪ੍ਰਵਾਸੀਆਂ ਦੀ ਸਰਕਾਰ ਨੇ ਬਿਲਕੁਲ ਵੀ ਸਾਰ ਨਾ ਲਈ, ਇਨ੍ਹਾਂ ਦੇ ਘਰਬਾਰ ਸਭ ਕੁਝ ਨਿਊਜੀਲੈਂਡ ਵਿੱਚ ਸਨ ਤੇ ਇਹ ਸਾਰੇ ਮਜਬੂਰੀ ਵੱਸ ਬਾਹਰੀ ਦੇਸ਼ਾਂ ਵਿੱਚ ਫਸੇ ਹੋਏ ਸਨ।
ਇੱਕ-ਇੱਕ ਪ੍ਰਵਾਸੀ ਦੀ ਕਹਾਣੀ ਹਿਲਾ ਦੇਣ ਵਾਲੀ ਹੈ ਤੇ ਇਨ੍ਹਾਂ ਨੂੰ ਇਨ੍ਹਾਂ ਦੇ ਬਣਦੇ ਹੱਕ ਮਿਲਣੇ ਚਾਹੀਦੇ ਹਨ।