ਆਕਲੈਂਡ (ਹਰਪ੍ਰੀਤ ਸਿੰਘ) - ਸਟੇਟ ਇੰਸ਼ੋਰੈਂਸ ਵਲੋਂ ਇੰਸ਼ੋਰੈਂਸ ਕਲੇਮ ਸਬੰਧੀ ਬੀਤੀ ਜੁਲਾਈ 2019 ਤੋਂ ਦਸੰਬਰ 2021 ਦੇ ਆਂਕੜੇ ਜਾਰੀ ਕੀਤੇ ਗਏ ਹਨ, ਜਿਸ ਵਿੱਚ ਕਈ ਤਰ੍ਹਾਂ ਦੇ ਸਮਾਨ ਹਨ, ਜਿਨ੍ਹਾਂ ਦਾ ਨਿਊਜੀਲੈਂਡ ਵਾਸੀਆਂ ਵਲੋਂ ਕਾਫੀ ਜਿਆਦਾ ਕਲੇਮ ਲਿਆ ਗਿਆ ਹੈ।
ਇਸ ਸੂਚੀ ਵਿੱਚ ਮੋਬਾਇਲ ਫੋਨ ਸਭ ਤੋਂ ਉੱੇਤੇ ਹਨ, ਜਿਨ੍ਹਾਂ ਦੇ 35899 ਕਲੇਮ ਇਸ ਸਮੇਂ ਦੌਰਾਨ ਲਏ ਜਾ ਚੁੱਕੇ ਹਨ ਤੇ ਜੇ ਰੋਜਾਨਾ ਦੀ ਔਸਤ ਕੱਢੀਏ ਤਾਂ 33 ਮੋਬਾਇਲਾਂ ਦੇ ਕਲੇਮ ਰੋਜਾਨਾ ਦੇ ਬਣਦੇ ਹਨ।
ਦੂਜੇ ਨੰਬਰ ਐਨਕਾਂ ਹਨ, ਜਿਨ੍ਹਾਂ ਦੇ 28957 ਕਲੇਮ ਇਸ ਸਮੇਂ ਦੌਰਾਨ ਕੀਤੇ ਜਾ ਚੁੱਕੇ ਹਨ ਤੇ ਤੀਜੇ ਨੰਬਰ 'ਤੇ ਲੈਪਟਾਪ ਅਤੇ ਜਿਊਲਰੀ ਜਿਸਦੇ 17045 ਕਲੇਮ ਪ੍ਰਤੀ ਸ਼੍ਰੇਣੀ ਹੋਏ ਹਨ।