ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਰਹਿੰਦੇ ਫਰਹਾਨਾ ਸ਼ਰੀਫ ਤੇ ਮਸੂਦੂਲ ਹੱਕ ਨਾਲ ਉਸ ਵੇਲੇ ਬਹੁਤ ਮਾੜੀ ਹੋਈ, ਜਦੋਂ ਦੋਨੋਂ ਜਣੇ ਗਏ ਤਾਂ ਟੋਰੰਟੋ ਵਿੱਚ 1 ਮਹੀਨੇ ਦੀ ਛੁੱਟੀ ਮਨਾਉਣ ਸੀ, ਪਰ ਜਿਸ ਕੌਂਡੋ ਨੂੰ ਉਨ੍ਹਾਂ ਨੇ ਏਅਰ ਬੀਐਨਬੀ ਰਾਂਹੀ ਕਿਰਾਏ 'ਤੇ $4500 ਵਿੱਚ ਇੱਕ ਮਹੀਨੇ ਲਈ ਲਿਆ ਸੀ, ਉਸਨੂੰ ਉਸਦੇ ਮਾਲਕ ਨੇ ਅੱਧੀ ਰਾਤ ਵੇਲੇ ਪੁਲਿਸ ਦੀ ਮੱਦਦ ਨਾਲ ਖਾਲੀ ਕਰਵਾ ਲਿਆ।
ਮਸੂਦੂਲ ਨੇ ਇਸ ਸਬੰਧੀ ਏਅਰ ਬੀਐਨਬੀ ਦੀ ਈ-ਕਨਫਰਮੇਸ਼ਨ ਵੀ ਪੁਲਿਸ ਨੂੰ ਦਿਖਾਈ, ਪਰ ਉਸਦਾ ਕੋਈ ਫਾਇਦਾ ਨਾ ਹੋਇਆ ਤੇ ਉਨ੍ਹਾਂ ਨੂੰ ਕੋਂਡੋ ਅੱਧੀ ਰਾਤ ਵੇਲੇ ਖਾਲੀ ਕਰਨਾ ਪਿਆ।
ਉਸਨੇ ਮੌਕੇ 'ਤੇ ਏਅਰ ਬੀਐਨਬੀ ਨਾਲ ਗੱਲਬਾਤ ਵੀ ਕੀਤੀ, ਪਰ ਕਸਟਮਰ ਕੇਅਰ ਨੇ ਇਸ ਮਾਮਲੇ ਵਿੱਚ ਬਾਅਦ ਵਿੱਚ ਛਾਣਬੀਣ ਕੀਤੇ ਜਾਣ ਦੀ ਗੱਲ ਕਹਿ ਕਿ ਫੋਨ ਕੱਟ ਦਿੱਤਾ ਤੇ ਜੋੜੇ ਨੂੰ ਅੱਧੀ ਰਾਤ ਸੜਕਾਂ 'ਤੇ ਧੱਕੇ ਖਾਣੇ ਪਏ।
ਮਾਮਲਾ ਭਖਣ 'ਤੇ ਕੁਝ ਦਿਨਾਂ ਬਾਅਦ ਏਅਰ ਬੀਐਨਬੀ ਨੇ ਉਨ੍ਹਾਂ ਨੂੰ ਰਿਫੰਡ ਤਾਂ ਦੇ ਦਿੱਤਾ, ਪਰ ਜੋੜੇ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਜੋ ਉੱਥੇ ਹੋਇਆ, ਉਸਦੀ ਭਰਪਾਈ ਕੋਣ ਕਰੇਗਾ।