ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੇ ਨਿਕਲਸ ਗੇਬਰਟ ਨੂੰ ਆਪਣੇ ਹੀ ਪੁੱਤ ਦੀ ਮੌਤ ਦਾ ਦੋਸ਼ੀ ਦੱਸਦਿਆਂ ਅੱਜ ਕ੍ਰਾਈਸਚਰਚ ਜਿਲ੍ਹਾ ਅਦਾਲਤ ਵਿੱਚ ਜੇਲ ਦੀ ਸਜਾ ਸੁਣਾਈ ਗਈ ਹੈ।
ਨਵੰਬਰ 5, 2019 ਨੂੰ ਜਦੋਂ ਨਿਕਲਸ ਆਪਣੇ 6 ਸਾਲਾ ਪੁੱਤ ਲੈਚਲਨ ਨਾਲ ਨਾਰਥ ਕੈਂਟਰਬਰੀ ਵਿੱਚ ਜਾ ਰਿਹਾ ਸੀ ਤਾਂ ਉਸ ਨੇ ਅਣਗਹਿਲੀ ਵਰਤਦਿਆਂ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ 'ਤੇ ਗੱਡੀ ਦੌੜਾਈ ਤੇ ਜਿਸ ਸੜਕ 'ਤੇ ਸਿਰਫ 25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ 'ਤੇ ਜਾਣਾ ਜਾਇਜ ਸੀ, ਉਸ ਸੜਕ 'ਤੇ ਨਿਕਲਸ ਦੀ ਗੱਡੀ ਬੇਕਾਬੂ ਹੁੰਦੀ ਹੋਈ ਹਾਦਸਾਗ੍ਰਸਤ ਹੋ ਗਈ ਤੇ ਬਾਅਦ ਵਿੱਚ ਉਸਨੂੰ ਅੱਗ ਲੱਗ ਗਈ। ਹਾਦਸੇ ਵਿੱਚ 6 ਸਾਲਾ ਲੈਚਲਨ ਦੀ ਮੌਤ ਹੋ ਗਈ। ਨਿਕਲਸ ਨੇ ਕਾਰ ਦੀ ਰਫਤਾਰ ਘਟਾਉਣ ਦੀ ਬਿਲਕੁਲ ਵੀ ਕੋਸ਼ਿਸ਼ ਨਾ ਕੀਤੀ ਤੇ ਅਦਾਲਤ ਵਿੱਚ ਉਸਨੇ ਆਪਣਾ ਕਸੂਰ ਵੀ ਮੰਨਿਆਂ।
ਇਸੇ ਲਈ ਹੁਣ ਨਿਕਲਸ ਨੂੰ 5 ਸਾਲ ਦੀ ਸਜਾ ਸੁਣਾਈ ਗਈ ਹੈ ਤੇ ਉਸਤੋਂ 7 ਸਾਲ ਬਾਅਦ ਤੱਕ ਵੀ ਉਹ ਗੱਡੀ ਨਹੀਂ ਚਲਾ ਸਕੇਗਾ।
ਲੈਚਲਨ ਦੀ ਮਾਂ ਜੋ ਕਿ ਨਿਕਲਸ ਤੋਂ ਵੱਖ ਹੋ ਚੁੱਕੀ ਹੈ, ਉਸਦਾ ਕਹਿਣਾ ਹੈ ਕਿ ਨਿਕਲਸ ਨੇ ਲੈਚਲਨ ਨੂੰ ਉਸ ਕੋਲੋਂ ਖੋਹ ਕੇ ਜਿੰਦਗੀ ਭਰ ਦੀਆਂ ਖੁਸ਼ੀਆਂ ਖੋਹ ਲਈਆਂ ਹਨ ਤੇ ਇਸ ਲਈ ਨਿਕਲਸ ਨੂੰ ਉਹ ਕਦੇ ਵੀ ਮੁਆਫ ਨਹੀਂ ਕਰੇਗੀ।