ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਪੁਲਿਸ ਨੂੰ ਇੱਕ ਬਹੁਤ ਹੀ ਮੰਦਭਾਗੇ ਹਾਦਸੇ ਵਿੱਚ ਇਸ ਕਾਰ ਚਾਲਕ ਦੀ ਭਾਲ ਹੈ, ਜਿਸਦੇ ਕਾਰਨ ਇੱਕ ਵਿਅਕਤੀ ਨੂੰ ਆਪਣੀ ਜਿੰਦਗੀ ਸ਼ਾਇਦ ਵੀਲਚੇਅਰ 'ਤੇ ਬਿਤਾਉਣੀ ਪਏ।
ਫਲੇਟਬੁਸ਼ ਦੇ ਚੈਪਲ ਰੋਡ 'ਤੇ ਬੀਤੀ 3 ਜੁਲਾਈ ਨੂੰ ਤੜਕੇ 3 ਵਜੇ ਦੇ ਲਗਭਗ ਇੱਕ ਹਾਦਸਾ ਵਾਪਰਿਆ ਸੀ, ਜਿਸ ਵਿੱਚ ਇੱਕ ਕਾਰ ਨੇ ਇੱਕ ਵਿਅਕਤੀ ਦੇ ਟੱਕਰ ਮਾਰੀ ਤੇ ਇਸ ਘਟਨਾ ਵਿੱਚ ਵਿਅਕਤੀ ਦੀਆਂ ਦੋਨੋਂ ਲੱਤਾਂ ਕਈ ਥਾਂ ਤੋਂ ਟੁੱਟ ਗਈਆਂ। ਹਾਦਸੇ ਵਿੱਚ ਜਖਮੀ ਵਿਅਕਤੀ ਦੀ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ ਤੇ ਪੁਲਿਸ ਨੂੰ ਇਹ ਵੀ ਅੰਦਾਜਾ ਹੈ ਕਿ ਦੋਸ਼ੀ ਦੀ ਗੱਡੀ ਵੀ ਨੁਕਸਾਨੀ ਗਈ ਹੋਏਗੀ ਤੇ ਜੇ ਤੁਹਾਡੇ ਕਿਸੇ ਗੁਆਂਢੀ ਦੀ ਗੱਡੀ ਬੀਤੇ ਦਿਨਾਂ ਵਿੱਚ ਨੁਕਸਾਨੀ ਗਈ ਸੀ ਤਾਂ ਤੁਸੀਂ ਇਸ ਪੀੜਿਤ ਵਿਅਕਤੀ ਨੂੰ ਇਨਸਾਫ ਦੁਆਉਣ ਲਈ ਤੁਰੰਤ ਆਕਲੈਂਡ ਪੁਲਿਸ ਨਾਲ ਸੰਪਰਕ ਕਰੋ।
105 ਨੰਬਰ 'ਤੇ ਕਾਲ ਕਰਕੇ ਇਸ 220703/2421 ਫਾਈਲ ਨੰਬਰ ਦੱਸਣਾ ਜਰੂਰੀ ਹੈ।