ਆਕਲੈਂਡ (ਹਰਪ੍ਰੀਤ ਸਿੰਘ) - ਇਸ ਵੇਲੇ ਦੁਨੀਆਂ ਭਰ ਦੇ ਹਵਾਈ ਅੱਡਿਆਂ 'ਤੇ ਯਾਤਰੀਆਂ ਦੇ ਬੈਗੇਜ ਗੁੰਮਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੇ ਇਸ ਕਾਰਨ ਹਾਲਾਤ ਇਨੇਂ ਗੰਭੀਰ ਹੋ ਚੁੱਕੇ ਹਨ ਕਿ ਇਸਨੂੰ ਗਲੋਬਲ ਬੈਗੇਜ ਲੋਸਟ ਕਰਾਈਸਸ ਦਾ ਨਾਮ ਦੇ ਦਿੱਤਾ ਗਿਆ ਹੈ।
ਆਕਲੈਂਡ ਤੋਂ ਲੈਕੇ ਟੋਰੰਟੋ ਏਅਰਪੋਰਟ ਤੱਕ ਯਾਤਰੀਆਂ ਦੇ ਸਮਾਨ ਗੁੰਮਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਜਿਹੇ ਵਿੱਚ ਮਾਹਿਰਾਂ ਵਲੋਂ ਸਲਾਹ ਦਿੱਤੀ ਗਈ ਹੈ ਕਿ ਅਜਿਹੇ ਹਲਾਤਾਂ ਵਿੱਚ ਕਾਲੇ ਰੰਗ ਦੇ ਸੂਟਕੇਸ ਤੋਂ ਪਰਹੇਜ ਕੀਤਾ ਜਾਏ। ਕਿਉਂਕਿ ਕਾਲੇ ਰੰਗ ਦੇ ਸੂਟਕੇਸ ਨੂੰ ਕਾਫੀ ਸੂਟਕੇਸਾਂ ਦੇ ਢੇਰ ਚੋਂ ਪਹਿਚਾਨਣਾ ਬਹੁਤ ਔਖਾ ਹੋ ਜਾਂਦਾ ਹੈ, ਇਸ ਦੀ ਬਜਾਏ ਹੋਰਾਂ ਰੰਗਾਂ ਦੇ ਸੂਟਕੇਸ ਆਸਾਨੀ ਨਾਲ ਭਾਲੇ ਜਾ ਸਕਦੇ ਹਨ।
ਜੇਕਰ ਕਾਲੇ ਰੰਗ ਦਾ ਸੂਟਕੇਸ ਲੈ ਜਾਣਾ ਮਜਬੂਰੀ ਹੈ ਤਾਂ ਉਸ 'ਤੇ ਰੰਗ-ਬਿਰੰਗੇ ਰਿਬਨ ਆਦਿ ਨਾਲ ਅਜਿਹੀ ਨਿਸ਼ਾਨੀ ਬਣਾ ਸਕਦੇ ਹੋ ਤਾਂ ਜੋ ਤੁਹਾਡੀ ਨਿਗਾਹ ਦੂਰੋ ਹੀ ਸੂਟਕੇਸਾਂ ਦੇ ਢੇਰ ਵਿੱਚੋਂ ਆਪਣਾ ਸੂਟਕੇਸ ਪਹਿਚਾਣ ਲਏ।
ਦੱਸਦੀਏ ਕਿ ਏਅਰਪੋਰਟਾਂ 'ਤੇ ਇਸ ਵੇਲੇ ਸੂਟਕੇਸ ਗੁਆਚਣ ਦੀ ਸੱਮਸਿਆ ਛੋਟੀ ਨਹੀਂ ਹੈ, ਕਿਉਂਕਿ ਕਈ ਹਵਾਈ ਯਾਤਰੀਆਂ ਨੂੰ ਇਸ ਕਾਰਨ ਕਈ-ਕਈ ਹਫਤੇ ਤੱਕ ਆਪਣਾ ਸਮਾਨ ਨਹੀਂ ਮਿਲ ਰਿਹਾ।
ਜੇ ਹਵਾਈ ਸਫਰ ‘ਤੇ ਜਾ ਰਹੇ ਹੋ ਤਾਂ ਕਾਲੇ ਸੂਟਕੇਸ ਤੋਂ ਕਰੋ ਪਰਹੇਜ