ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸਮੇਂ ਵਿੱਚ ਨਿਊਜੀਲੈਂਡ ਵਿੱਚ ਹੋਣ ਵਾਲੀਆਂ 7 ਮੌਤਾਂ ਵਿੱਚੋਂ ਇੱਕ ਮੌਤ ਦਾ ਕਾਰਨ ਕੋਰੋਨਾ ਸਾਬਿਤ ਹੋ ਰਿਹਾ ਹੈ। ਬੀਤੇ ਇੱਕ ਸਾਲ ਵਿੱਚ ਕਾਰ ਹਾਦਸਿਆਂ ਵਿੱਚ ਮਰਨ ਵਾਲ਼ਿਆਂ ਦੀ ਗਿਣਤੀ ਤੋਂ 5 ਗੁਣਾ ਜਿਆਦਾ ਮੌਤਾਂ ਕੋਰੋਨਾ ਕਾਰਨ ਹੋਈਆਂ ਹਨ।
ਸਾਲ ਸ਼ੁਰੂ ਹੋਣ ਤੋਂ ਲੈਕੇ 17 ਜੁਲਾਈ ਤੱਕ 836 ਮੌਤਾਂ ਕੋਰੋਨਾ ਕਾਰਨ ਹੋਈਆਂ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਕੋਰੋਨਾਗ੍ਰਸਤ ਮਰੀਜਾਂ ਦੀ 5 ਵਿੱਚੋਂ ਇੱਕ ਦੀ ਮੌਤ ਬਿਮਾਰੀ ਦੇ ਪਹਿਲੇ 28 ਦਿਨਾਂ ਵਿੱਚ ਹੀ ਹੋ ਜਾਂਦੀ ਹੈ।
ਓਟੇਗੋ ਯੂਨੀਵਰਸਿਟੀ ਦੇ ਮਹਾਂਮਾਰੀ ਮਾਹਿਰ ਪ੍ਰੋਫੈਸਰ ਮਾਈਕਲ ਬੇਕਰ ਅਨੁਸਾਰ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕੋਰੋਨਾ ਨਿਊਜੀਲੈਂਡ ਵਿੱਚ ਸਭ ਤੋਂ ਜਿਆਦਾ ਮੌਤਾਂ ਦਾ ਕਾਰਨ ਸਾਬਿਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਨੀਂਆਂ ਮੌਤਾਂ ਦਿਲ ਦੀ ਬਿਮਾਰੀ ਕਾਰਨ ਵੀ ਨਹੀਂ ਹੋਈਆਂ ਹਨ, ਜਿਨ੍ਹਾਂ ਕੋਰੋਨਾ ਕਾਰਨ ਇਸ ਬੀਤੇ ਸਮੇਂ ਵਿੱਚ ਹੋ ਚੁੱਕੀਆਂ ਹਨ।