ਆਕਲੈਂਡ (ਹਰਪ੍ਰੀਤ ਸਿੰਘ)- ਲਗਾਤਾਰ ਛੋਟੇ ਕਾਰੋਬਾਰੀਆਂ 'ਤੇ ਵੱਧ ਰਹੀਆਂ ਲੱੁਟਾਂ ਦੀਆਂ ਘਟਨਾਵਾਂ ਤੋਂ ਬਾਅਦ ਆਖਿਰਕਾਰ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਆਪਣਾ ਪੱਖ ਰੱਖਦਿਆਂ ਸਾਫ ਕਰ ਹੀ ਦਿੱਤਾ ਹੈ ਕਿ ਲੁੱਟ ਕਰਨ ਵਾਲਾ ਭਾਂਵੇ ਕਿਸੇ ਵੀ ਉਮਰ ਦਾ ਹੋਏ, ਉਸ ਨੂੰ ਅਪਰਾਧ ਕਰਨ ਦੇ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਛੋਟੀ ਉਮਰ ਦੇ ਨੌਜਵਾਨਾਂ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਦੂਰ ਰੱਖਣ ਲਈ ਸਰਕਾਰ ਦੇ ਮਨਿਸਟਰੀ ਆਫ ਐਜੁਕੇਸ਼ਨ, ਸੋਸ਼ਲ ਡਵੇਲਪਮੈਂਟ ਤੇ ਪੁਲਿਸ ਵਿਭਾਗ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।