ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਰੇਮੁਏਰਾ ਵਿੱਚ ਵਿਕੇ ਇੱਕ ਪੈਂਥਹਾਊਸ ਅਪਾਰਟਮੈਂਟ ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਪ੍ਰਾਪਰਟ ਮਾਹਿਰ ਨਿਕ ਗੁਡਲ ਅਨੁਸਾਰ ਇਹ ਅਪਾਰਟਮੈਂਟ $16.5 ਮਿਲੀਅਨ ਵਿੱਚ ਵਿਕਿਆ ਹੈ ਤੇ ਇਹ ਨਿਊਜੀਲੈਂਡ ਵਿੱਚ ਸਭ ਤੋਂ ਮਹਿੰਗਾ ਵਿਕਣ ਵਾਲਾ ਸਿੰਗਲ ਅਪਾਰਟਮੈਂਟ ਬਣ ਗਿਆ ਹੈ।
ਇਸ ਪ੍ਰਾਪਰਟੀ ਟਾਪ ਲੈਵਲ, ਬਾਲਕੋਨੀਆਂ, 7 ਬੈਸਮੈਂਟ ਪਾਰਕਿੰਗ ਨਾਲ ਬਣਿਆ ਹੈ। ਇਹ ਪ੍ਰੋਜੈਕਟ ਕੰਟਰੀਵਾਈਡ ਰੈਜੀਡੈਂਸ ਨਾਲ ਮਿਲਕੇ ਬਣਾਇਆ ਗਿਆ ਹੈ। ਹਾਲਾਂਕਿ ਮਹਾਂਮਾਰੀ ਕਾਰਨ ਬਨਾਉਣ ਵਾਲਿਆਂ ਨੂੰ ਕੁਝ ਮਾਲੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਇਸ ਰਿਕਾਰਡ ਮੁੱਲ 'ਤੇ ਹੋਈ ਵਿਕਰੀ ਨੇ ਸਾਰੇ ਪੁਰਾਣੇ ਰੋਣੇ ਧੋ ਦਿੱਤੇ ਹਨ।