Friday, 22 September 2023
10 August 2022 New Zealand

ਸ਼ਨੀਵਾਰ ਨੂੰ ਹੋਏਗਾ ਮਾਤਾ ਮਹਿੰਦਰ ਕੌਰ ਜੀ ਦਾ ਅੰਤਿਮ ਸੰਸਕਾਰ

ਸ਼ਨੀਵਾਰ  ਨੂੰ ਹੋਏਗਾ ਮਾਤਾ ਮਹਿੰਦਰ ਕੌਰ ਜੀ ਦਾ ਅੰਤਿਮ ਸੰਸਕਾਰ - NZ Punjabi News

ਆਕਲੈਂਡ - ਮਾਤਾ ਮਹਿੰਦਰ ਕੌਰ ਪਤਨੀ ਸ. ਸੰਤੋਖ ਸਿੰਘ ਜੀ ਦੇ ਅੰਤਿਮ ਸੰਸਕਾਰ ਸਬੰਧੀ ਜਾਣਕਾਰੀ ਜਾਰੀ ਕਰਦਿਆਂ ਪਰਿਵਾਰ ਵਲੋਂ ਦੱਸਿਆ ਗਿਆ ਹੈ ਕਿ ਸ਼ਨੀਵਾਰ 13 ਅਗਸਤ ਦੁਪਹਿਰੇ 12 ਵਜੇ ਉਨ੍ਹਾਂ ਦੇ ਗ੍ਰਹਿ (#34 Stratford Road, Manurewa 2105) ਵਿਖੇ ਸੁਖਮਨੀ ਸਾਹਿਬ ਦਾ ਪਾਠ ਹੋਏਗਾ ਤੇ 2 ਵਜੇ Ann's Funeral, 11 Bolderwood Pl Wiri Auckland 2104 New Zealand ਵਿਖੇ ਅੰਤਿਮ ਸੰਸਕਾਰ ਦੀ ਰਸਮ ਨਿਭਾਈ ਜਾਏਗੀ। ਉਪਰੰਤ ਗੁਰਦੁਆਰਾ ਸਾਹਿਬ ਉਟਾਹੂਹੂ ਵਿਖੇ ਸ਼ਾਮ 3 ਵਜੇ ਅੰਤਿਮ ਅਰਦਾਸ ਦੀ ਰਸਮ ਨਿਭਾਈ ਜਾਏਗੀ।

ਦੱਸਦੀਏ ਕਿ ਮਾਤਾ ਮਹਿੰਦਰ ਕੌਰ ਜੀ ਕਬੱਡੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਦੇ ਮਾਤਾ ਜੀ ਸਨ ਤੇ ਪਤੀ ਸੰਤੋਖ ਸਿੰਘ ਸਮੇਤ ਸਾਰਾ ਪਰਿਵਾਰ ਹੀ ਕਮਿਊਨਿਟੀ ਸੇਵਾਵਾਂ ਲਈ ਜਾਣਿਆਂ ਜਾਂਦਾ ਹੈ।

ਮਾਤਾ ਜੀ 1999 ਤੋਂ ਨਿਊਜੀਲੈਂਡ ਰਹਿ ਰਹੇ ਸਨ ਤੇ ਹੁਸ਼ਿਆਰਪੁਰ ਦੇ ਪਿੰਡ ਬੋਦਲ ਗਰਨਾ ਸਾਹਿਬ ਨਾਲ ਸਬੰਧਤ ਸਨ।

ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ 0275793021 (ਜਰਨੈਲ ਸਿੰਘ), 021850906 (ਇਕਬਾਲ ਸਿੰਘ), 021669093 (ਮਨਿੰਦਰਪਾਲ ਸਿੰਘ), ਇਨ੍ਹਾਂ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ADVERTISEMENT
NZ Punjabi News Matrimonials