Friday, 07 October 2022
10 August 2022 New Zealand

ਮਹਿਲਾ ਦਾ ਬਲਾਤਕਾਰ ਕਰਨ ਵਾਲੇ ਭਾਰਤੀ ਨਾਗਰਿਕ ਨੂੰ ਡਿਪੋਰਟ ਨਾ ਕੀਤੇ ਜਾਣ ਦੀ ਅਪੀਲ ਹੋਈ ਰੱਦ

ਮਹਿਲਾ ਦਾ ਬਲਾਤਕਾਰ ਕਰਨ ਵਾਲੇ ਭਾਰਤੀ ਨਾਗਰਿਕ ਨੂੰ ਡਿਪੋਰਟ ਨਾ ਕੀਤੇ ਜਾਣ ਦੀ ਅਪੀਲ ਹੋਈ ਰੱਦ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 4 ਬੱਚਿਆਂ ਦੇ ਪਿਤਾ ਜਿਸ 'ਤੇ 2015 ਵਿੱਚ ਇੱਕ ਮਹਿਲਾ ਦਾ ਸਮੂਹਿਕ ਬਲਾਤਕਾਰ ਕਰਨ ਦੇ ਦੋਸ਼ ਲੱਗੇ ਸਨ ਤੇ ਉਸਨੂੰ 2018 ਵਿੱਚ 8 ਸਾਲਾਂ ਦੀ ਸਜਾ ਵੀ ਸੁਣਾਈ ਗਈ ਸੀ। ਭਾਰਤੀ ਮੂਲ ਦਾ ਇਹ ਨਾਗਰਿਕ ਬੀਤੇ 10 ਸਾਲਾਂ ਤੋਂ ਨਿਊਜੀਲੈਂਡ ਰਹਿ ਰਿਹਾ ਸੀ ਤੇ ਚਾਰ ਬੱਚਿਆਂ ਦਾ ਪਿਓ ਹੈ।
ਇਸ ਵਿਅਕਤੀ ਵਲੋਂ ਸਜਾ ਖਤਮ ਹੋਣ ਤੋਂ ਬਾਅਦ ਆਪਣੀ ਡਿਪੋਰਟੇਸ਼ਨ ਰੋਕਣ ਲਈ ਟ੍ਰਿਬਿਊਨਲ ਵਿੱਚ ਅਪੀਲ ਲਾਈ ਗਈ ਸੀ। ਅਪੀਲ ਵਿੱਚ ਬੱਚਿਆਂ ਤੋਂ ਵੱਖ ਹੋਣ ਦਾ ਦੁੱਖ ਪ੍ਰਗਟਾਉਂਦਿਆਂ ਵਿਅਕਤੀ ਨੇ ਟ੍ਰਿਬਿਊਨਲ ਨੂੰ ਉਸਨੂੰ ਡਿਪੋਰਟ ਨਾ ਕਰਨ ਦੀ ਅਪੀਲ ਕੀਤੀ ਸੀ, ਪਰ ਜੱਜ ਨੇ ਸਾਫ ਤੇ ਕਰੜੇ ਲਫਜਾਂ ਵਿੱਚ ਬਿਆਨ ਕਰਦਿਆਂ ਕਿਹਾ ਕਿ ਬਲਾਤਕਾਰ ਦਾ ਇਹ ਮਾਮਲਾ ਇੱਕ ਵਿਸ਼ਵਾਸ਼ਘਾਤ ਦਾ ਮਾਮਲਾ ਸੀ, ਕਿਉਂਕਿ ਮਹਿਲਾ ਵਿਅਕਤੀ ਨੂੰ ਜਾਣਦੀ ਸੀ ਤੇ ਇਸ ਕਾਰਨ ਮਹਿਲਾ ਨੂੰ ਇਸ ਘਟਨਾ ਤੋਂ ਬਹੁਤ ਜਿਆਦਾ ਡੂੰਘਾ ਸਦਮਾ ਲੱਗਿਆ ਸੀ, ਇਨ੍ਹਾਂ ਹੀ ਨਹੀਂ ਜੱਜ ਨੇ ਇਹ ਵੀ ਕਿਹਾ ਕਿ ਬੀਤੇ 4 ਸਾਲਾਂ ਤੋਂ ਉਸਦੇ ਬੱਚਿਆਂ ਦੀ ਪ੍ਰਵਰਿਸ਼ ਉਸਦੀ ਗੈਰ-ਮੌਜੂਦਗੀ ਵਿੱਚ ਹੋ ਰਹੀ ਹੈ (ਕਿਉਂਕਿ ਦੋਸ਼ੀ ਵਿਅਕਤੀ ਇਸ ਦੌਰਾਨ ਜੇਲ ਵਿੱਚ ਸੀ) ਤੇ ਇਸੇ ਲਈ ਬੱਚਿਆਂ ਦੀ ਭਵਿੱਖ ਵਿੱਚ ਵੀ ਪ੍ਰਵਰਿਸ਼ ਹੁੰਦੀ ਰਹੇਗੀ।
ਬੱਚਿਆਂ ਨੂੰ ਮਿਲਣ ਦੇ ਸਬੰਧ ਵਿੱਚ ਇਹ ਕਿਹਾ ਗਿਆ ਕਿ ਡਿਪੋਰਟ ਹੋਣ ਤੋਂ ਬਾਅਦ ਭਵਿੱਖ ਵਿੱਚ ਉਹ ਟੂਰੀਸਟ ਵੀਜੇ 'ਤੇ ਨਿਊਜੀਲੈਂਡ ਆ ਸਕੇਗਾ।

ADVERTISEMENT
NZ Punjabi News Matrimonials