Friday, 07 October 2022
10 August 2022 New Zealand

ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ ਵੀ ਬਣੀ ਮਾਲਕਾਂ ਲਈ ਜੀਅ ਦਾ ਜੰਜਾਲ

ਅਜੇ ਤੱਕ ਹਜਾਰਾਂ ਐੋਪਲੀਕੇਸ਼ਨਾਂ 'ਚੋਂ 21 ਵੀਜੇ ਹੀ ਹੋਏ ਜਾਰੀ
ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ ਵੀ ਬਣੀ ਮਾਲਕਾਂ ਲਈ ਜੀਅ ਦਾ ਜੰਜਾਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਐਕਰੀਡੇਟਡ ਇਮਪਲਾਇਰ ਵਰਕ ਵੀਜਾ ਦੀ ਨਵੀਂ ਸ਼੍ਰੇਣੀ ਜਿਸ ਤਹਿਤ ਮਾਲਕ ਵਿਦੇਸ਼ਾਂ ਚੋਂ ਕਰਮਚਾਰੀ ਬੁਲਾ ਸਕਦੇ ਹਨ, ਇੱਕ ਵਾਰ ਫਿਰ ਤੋਂ 'ਬਿੱਗ ਫਲਾਪ' ਸਾਬਿਤ ਹੋ ਰਹੀ ਹੈ। ਜੂਨ ਵਿੱਚ ਸ਼ੁਰੂ ਹੋਈ ਇਸ ਨਵੀਂ ਵੀਜਾ ਸ਼੍ਰੇਣੀ ਤਹਿਤ ਲਾਈਆਂ 30,000 ਦੇ ਕਰੀਬ ਲਾਈਆਂ ਐਪਲੀਕੇਸ਼ਨਾਂ ਵਿੱਚੋਂ ਸਿਰਫ 21 ਐਪਲੀਕੇਸ਼ਨਾਂ ਹੀ ਅਜੇ ਮਨਜੂਰ ਹੋਈਆਂ ਹਨ ਤੇ ਇਸ ਕਾਰਨ ਇਮੀਗ੍ਰੇਸ਼ਨ ਨਿਊਜੀਲੈਂਡ ਦੀ ਕਰੜੀ ਅਲੋਚਨਾ ਹੋ ਰਹੀ ਹੈ।
ਆਈ ਐਨ ਜੈਡ ਦੇ ਜਨਰਲ ਮੈਨੇਜਰ ਆਫ ਬਾਰਡਰ ਐਂਡ ਵੀਜਾ ਆਪਰੇਸ਼ਨਜ਼ ਨਿਕੋਲਾ ਹੋਗ ਦਾ ਇਸ ਸਬੰਧੀ ਕਹਿਣਾ ਹੈ ਕਿ ਇਮਪਲਾਇਰ ਨੂੰ ਇਸ ਸਬੰਧੀ ਦਰਪੇਸ਼ ਆ ਰਹੀ ਹਰ ਦਿੱਕਤ ਨਾਲ ਨਜਿਠਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਵਿਸ਼ੇਸ਼ ਕਾਲ ਸੈਂਟਰ ਹੈਲਪਲਾਈਨ ਵੀ ਸ਼ੁਰੂ ਕੀਤੀ ਗਈ ਹੈ ਤੇ ਨਾਲ ਹੀ ਵੱਧ ਤੋਂ ਵੱਧ ਫਾਈਲਾਂ ਦੀ ਪ੍ਰੋਸੈਸਿੰਗ ਲਈ ਕਰਮਚਾਰੀਆਂ ਤਕਨੀਕੀ ਮੁਹਾਰਤ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵੀਜਾ ਸ਼੍ਰੇਣੀ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਜੋ ਤਰੁੱਟੀਆਂ ਜਾਂ ਲੋੜਾਂ ਹਨ, ਉਨ੍ਹਾਂ 'ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ।

ADVERTISEMENT
NZ Punjabi News Matrimonials