ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਇੱਕ ਪਰਿਵਾਰ, ਜਿਸ ਵਿੱਚ 2 ਨਿੱਕੇ ਬੱਚੇ ਵੀ ਸ਼ਾਮਿਲ ਹਨ, ਉਨ੍ਹਾਂ ਨੂੰ ਨਿਊਜੀਲੈਂਡ ਵਿੱਚੋਂ ਡਿਪੋਰਟ ਨਾ ਕੀਤੇ ਜਾਣ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ।
ਦਰਅਸਲ ਪਰਿਵਾਰ ਦਾ ਮੁਖੀ ਤੇ ਬੱਚਿਆਂ ਦਾ 32 ਸਾਲਾ ਪਿਤਾ, ਗੈਰ-ਕਾਨੁੰਨੀ ਢੰਗ ਨਾਲ ਮਹਿਲਾਵਾਂ ਕੋਲੋਂ ਸੈਕਸ ਕਾਰੋਬਾਰ ਕਰਵਾਉਣ ਦਾ ਦੋਸ਼ੀ ਪਾਇਆ ਗਿਆ ਹੈ। ਉਹ ਬ੍ਰਾਜੀਲ ਤੋਂ ਵੀਜੀਟਰ ਵੀਜਾ 'ਤੇ ਕੁੜੀਆਂ ਮੰਗਵਾਉਂਦਾ ਸੀ ਤੇ ਇੱਥੇ ਸੈਕਸ ਕਾਰੋਬਾਰ ਕਰਵਾਉਂਦਾ ਸੀ ਤੇ ਅਜਿਹਾ ਕਰਨਾ ਨਿਊਜੀਲੈਂਡ ਵਿੱਚ ਗੈਰ-ਕਾਨੂੰਨੀ ਹੈ।
ਹੁਣ ਵਿਅਕਤੀ ਵਲੋਂ ਕੀਤੀ ਗਈ ਇਸ ਗਲਤੀ ਦਾ ਖਮਿਆਜਾ ਪੂਰੇ ਪਰਿਵਾਰ ਨੂੰ ਝੱਲਣਾ ਪਏਗਾ। ਪਰਿਵਾਰ 2016 ਤੋਂ ਨਿਊਜੀਲੈਂਡ ਰਹਿ ਰਿਹਾ ਸੀ ਤੇ ਵਿਅਕਤੀ ਇੱਥੇ ਬਤੌਰ ਪਲਾਸਟਰਰ ਦੀ ਨੌਕਰੀ ਕਰਦਾ ਸੀ ਤੇ ਵਰਕ ਵੀਜਾ 'ਤੇ ਸੀ।