Friday, 07 October 2022
11 August 2022 New Zealand

ਮਾਤਾ ਮਹਿੰਦਰ ਕੌਰ ਬੋਦਲ ਦੇ ਅਕਾਲ ਚਲਾਣੇ ਤੇ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਵੱਲੋਂ ਦੁੱਖ ਦਾ ਪ੍ਰਗਟਾਵਾ

ਮਾਤਾ ਮਹਿੰਦਰ ਕੌਰ ਬੋਦਲ ਦੇ ਅਕਾਲ ਚਲਾਣੇ ਤੇ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਵੱਲੋਂ ਦੁੱਖ ਦਾ ਪ੍ਰਗਟਾਵਾ - NZ Punjabi News

ਆਕਲੈਂਡ (ਤਰਨਦੀਪ ਬਿਲਾਸਪੁਰ ) ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੇ ਫਾਊਂਡਰ ਮੈਂਬਰਾਂ ਚੋਂ ਇੱਕ ਅਤੇ ਮੌਜੂਦਾ ਉੱਪ ਚੇਅਰਮੈਨ ਇਕਬਾਲ ਸਿੰਘ ਬੋਦਲ ਦੇ ਮਾਤਾ ਜੀ ਸਰਦਾਰਨੀ ਮਹਿੰਦਰ ਕੌਰ ਬੋਦਲ (82 ਸਾਲ ) ਦੇ ਅਕਾਲ ਚਲਾਣੇ ਉੱਪਰ ਸਮੁੱਚੀ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੀ ਕਾਰਜਕਾਰਨੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਇੱਥੇ ਜਿਕਰਯੋਗ ਹੈ ਕਿ ਮਾਤਾ ਮਹਿੰਦਰ ਕੌਰ ਪਿਛਲੇ 23 ਵਰਿਆਂ ਤੋਂ ਨਿਊਜੀਲੈਂਡ ਆਪਣੇ ਪਤੀ ਸਰਦਾਰ ਸੰਤੋਖ ਸਿੰਘ ਅਤੇ ਤਿੰਨ ਪੁੱਤਰਾਂ ਨਾਲ ਆਕਲੈਂਡ ਵਿਖੇ ਰਹਿ ਰਹੇ ਸਨ ਤੇ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਵੀ ਚੱਲ ਰਹੇ ਸਨ । ਮਾਤਾ ਮਹਿੰਦਰ ਕੌਰ ਬੋਦਲ ਦੇ ਅਕਾਲ ਚਲਾਣੇ ਸਮੁੱਚੀ ਫੈਡਰੇਸ਼ਨ ਦੀ ਕਾਰਜਕਾਰਨੀ ਵੱਲੋਂ ਚੇਅਰਮੈਨ ਪਰਮਜੀਤ ਬੋਲੀਨਾ , ਸਰਪ੍ਰਸਤ ਕਸ਼ਮੀਰ ਸਿੰਘ ਹੇਅਰ , ਪ੍ਰਧਾਨ ਬਬਲੂ ਕੁਰਕਸ਼ੇਤਰ , ਮੀਤ ਪ੍ਰਧਾਨ ਜਸਕਰਨ ਧਾਲੀਵਾਲ , ਜਰਨਲ ਸਕੱਤਰ ਦਰਸ਼ਨ ਨਿੱਝਰ , ਸਕੱਤਰ ਸ਼ਿੰਦਰ ਸਮਰਾ , ਖਜਾਨਚੀ ਦਿਲਾਵਰ ਹਰੀਪੁਰ , ਸਹਾਇਕ ਖਜਾਨਚੀ ਤਰੁਨ ਕਾਲੀਆ , ਪ੍ਰੈਸ ਸਕੱਤਰ ਉੱਤਮ ਸ਼ਰਮਾ , ਸਪੋਕਸਪਰਸਨ ਮਨਜਿੰਦਰ ਬਾਸੀ , ਐਡੀਟਰ ਚਰਨਜੀਤ ਥਿਹਾੜਾ , ਕਾਰਜਕਾਰਨੀ ਮੈਂਬਰ ਗੋਪਾ ਬੈਂਸ , ਗੋਪੀ ਹਕੀਮਪੁਰ , ਸੁਖਦੇਵ ਸਮਰਾ , ਹਰਜੀਤ ਰਾਏ , ਭੁਪਿੰਦਰ ਪਾਸਲਾ , ਗੋਲਡੀ ਸਹੋਤਾ , ਕਾਂਤਾ ਧਾਲੀਵਾਲ , ਗੁਰਮੁੱਖ ਸੰਧੂ , ਰਾਕੇਸ਼ ਪੰਡਿਤ , ਸਾਬੀ ਬੋਲੀਨਾ , ਸ਼ਿੰਦਾ ਭੋਜਰਾਜ , ਬਲਦੇਵ ਕੈਟੀਕੈਟੀ , ਗੋਪੀ ਕੈਟੀਕੈਟੀ , ਸੱਤਾ ਫਿਰੋਜਪੁਰ , ਜੋਬਨ ਹੈਮਿੰਲਟਨ ਵੱਲੋਂ ਮਾਤਾ ਮਹਿੰਦਰ ਕੌਰ ਦੇ ਅਕਾਲ ਚਲਾਣੇ ਤੇ ਇਕਬਾਲ ਸਿੰਘ ਬੋਦਲ ਦੇ ਸਮੁੱਚੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।

ADVERTISEMENT
NZ Punjabi News Matrimonials