Friday, 07 October 2022
11 August 2022 New Zealand

ਮਾਤਾ ਮਹਿੰਦਰ ਕੌਰ ਬੋਦਲ ਦੇ ਅਕਾਲ ਚਲਾਣੇ ਤੇ ਸੁਪਰੀਮ ਸਿੱਖ ਸੋਸਾਇਟੀ ਆਫ ਨਿਊਜੀਲੈਂਡ ਵੱਲੋਂ ਦੁੱਖ ਦਾ ਪ੍ਰਗਟਾਵਾ ।

ਮਾਤਾ ਮਹਿੰਦਰ ਕੌਰ ਬੋਦਲ ਦੇ ਅਕਾਲ ਚਲਾਣੇ ਤੇ ਸੁਪਰੀਮ ਸਿੱਖ ਸੋਸਾਇਟੀ ਆਫ ਨਿਊਜੀਲੈਂਡ ਵੱਲੋਂ ਦੁੱਖ ਦਾ ਪ੍ਰਗਟਾਵਾ । - NZ Punjabi News

ਆਕਲੈਂਡ ( ਜਸਪ੍ਰੀਤ ਰਾਜਪੁਰਾ ) ਸੁਪਰੀਮ ਸਿੱਖ ਸੋਸਾਇਟੀ ਆਫ ਨਿਊਜੀਲੈਂਡ ਦੇ ਲੰਬੇ ਸਮੇਂ ਤੋਂ ਮੈਂਬਰ ਅਤੇ ਸਾਬਕਾ ਪ੍ਰਧਾਨ
ਸੰਤੋਖ ਸਿੰਘ ਬੋਦਲ ਦੇ ਧਰਮਪਤਨੀ ਮਾਤਾ ਮਹਿੰਦਰ ਕੌਰ ਦੇ ਅਕਾਲ ਚਲਾਣੇ ਉੱਪਰ ਸੁਪਰੀਮ ਸਿੱਖ ਸੋਸਾਇਟੀ ਆਫ ਨਿਊਜੀਲੈਂਡ ਅਤੇ ਸਮੂਹ ਕਾਰਜਕਾਰਨੀ
ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਇੱਥੇ ਜਿਕਰਯੋਗ ਹੈ ਕਿ ਮਾਤਾ ਮਹਿੰਦਰ ਕੌਰ ਪਿਛਲੇ 23 ਵਰਿਆਂ ਤੋਂ ਨਿਊਜੀਲੈਂਡ ਆਪਣੇ ਪਤੀ ਸਰਦਾਰ ਸੰਤੋਖ ਸਿੰਘ ਅਤੇ ਤਿੰਨ ਪੁੱਤਰਾਂ ਨਾਲ ਆਕਲੈਂਡ ਵਿਖੇ ਰਹਿ ਰਹੇ ਸਨ ਅਤੇ ਆਪ ਹਮੇਸ਼ਾ ਹੀ ਗੁਰਦੁਆਰਾ ਸਾਹਿਬ ਨਾਲ ਜੁੜੇ ਹੋਏ ਸਨ । ਮਾਤਾ ਮਹਿੰਦਰ ਕੌਰ ਦੇ ਪਤੀ ਸੰਤੋਖ ਸਿੰਘ ਬੋਦਲ ਸੰਸਥਾ ਦੇ ਮੁਖੀ ਵੀ ਰਹੇ ਅਤੇ ਪਰਿਵਾਰ ਅਤੇ ਬੱਚੇ ਹਮੇਸ਼ਾ ਹੀ ਗੁਰੂਘਰ ਦੇ ਕਾਰਜਾਂ ਚ ਸੋਸਾਇਟੀ ਦਾ ਹੱਥ ਵਟਾਉਂਦੇ ਰਹੇ ਹਨ | ਮਾਤਾ ਮਹਿੰਦਰ ਕੌਰ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਵੀ ਚੱਲ ਰਹੇ ਸਨ ਅਤੇ ਉਹਨਾਂ ਦੇ ਪਰਿਵਾਰ ਨੇ ਜਿਸ ਤਰੀਕੇ ਨਾਲ ਮਾਤਾ ਦੀ ਸੇਵਾ ਕੀਤੀ ਅਤੇ ਬੱਚਿਆਂ ਨੇ ਗੁਰੂ ਘਰ ਨਾਲ ਜੁੜ ਮਾਤਾ ਜੀ ਤੇ
ਸੰਤੋਖ ਸਿੰਘ ਬੋਦਲ ਦਾ ਨਾਮ ਪੂਰੇ ਭਾਈਚਾਰੇ ‘ਚ ਉੱਚਾ ਕੀਤਾ । ਇਸ ਮੌਕੇ ਸੁਪਰੀਮ ਸਿੱਖ ਸੋਸਾਇਟੀ ਦੇ ਸਮੂਹ ਮੈਬਰਾਂ ਵਲੋਂ ਇਸ ਮੌਕੇ ਸੰਤੋਖ ਸਿੰਘ ਬੋਦਲ ਅਤੇ ਮਾਤਾ ਜੀ ਦੇ ਸਪੁੱਤਰਾਂ ਨਾਲ ਮਾਤਾ ਜੀ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

ADVERTISEMENT
NZ Punjabi News Matrimonials