ਆਕਲੈਂਡ (ਹਰਪ੍ਰੀਤ ਸਿੰਘ): ਨਿਊਜੀਲੈਂਡ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਕੇਸ ਵੱਧ ਰਹੇ ਹਨ ਅਤੇ ਇਸੇ ਕਰਕੇ ਲੇਵਲ 2 ਅਲਰਟ ਵੀ ਨਿਊਜੀਲੈਂਡ ਭਰ ਵਿੱਚ ਲਾਗੂ ਹੈ, ਪਰ ਲਗਭਗ 3000 ਫ੍ਰੰਟ ਲਾਈਨ ਸਿਹਤ ਅਧਿਕਾਰੀਆਂ ਅਤੇ ਦੂਜੇ ਮੈਡੀਕਲ ਸਟਾਫ ਨੇ ਇੱਕ ਪਟੀਸ਼ਨ ਸਾਈਨ ਕਰਕੇ ਸਰਕਾਰ ਨੂੰ ਲੇਵਲ 4 ਅਲਰਟ ਜਾਰੀ ਕੀਤੇ ਜਾਣ ਬਾਰੇ ਕਿਹਾ ਹੈ।
ਇਸ ਤਹਿਤ ਬਿਮਾਰਾਂ ਨੂੰ ਸੈਲਫ ਆਈਸੋਲੇਸ਼ਨ ਦੀ ਜਗ੍ਹਾ ਕੁਆਰਨਟੀਨ ਕਰਨ ਤੋਂ ਇਲਾਵਾ, ਵੱਧ ਤੋਂ ਵੱਧ ਲੋਕਾਂ ਦੇ ਟੈਸਟ ਕਰਨ, ਜੋ ਲੋਕ ਬਿਮਾਰਾਂ ਦੇ ਸੰਪਰਕ ਵਿੱਚ ਆ ਰਹੇ ਹਨ ਉਨ੍ਹਾਂ ਦੀ ਟ੍ਰੈਸਿੰਗ ਕਰਨ, ਜੋ ਲੱਛਣ ਨਹੀਂ ਵੀ ਮਹਿਸੂਸ ਕਰ ਪਾ ਰਹੇ ਬਿਮਾਰ ਉਨ੍ਹਾਂ ਨੂੰ ਸੈਲ਼ਫ ਆਈਸੋਲੇਸ਼ਨ ਕਰਵਾਉਣਾ ਅਤੇ ਸਭ ਤੋਂ ਉੱਤੇ ਸੋਸ਼ਲ ਲਾਕਡਾਊਨ ਕਰਨ ਬਾਰੇ ਕਿਹਾ ਗਿਆ ਹੈ।
ਪਟੀਸ਼ਨ ਦੇ ਲਿਖਾਰੀ ਡਾਕਟਰ ਕੈਲਵੀਨ ਵਾਰਡ ਦਾ ਕਹਿਣਾ ਹੈ ਕਿ ਜੇ ਹਾਲਾਤਾਂ ਨੂੰ ਕਾਬੂ ਰੱਖਣਾ ਹਹੈ ਤਾਂ ਇਹ ਸਭ ਕਰਨਾ ਜਰੂਰੀ ਹੈ।