ਟੌਰੰਗਾ (ਤਰਨਦੀਪ ਬਿਲਾਸਪੁਰ) - ਟੀ-ਪੁੱਕੀ ਵੱਸਦੇ ਕੂਨਰ ਪਰਿਵਾਰ ਦੇ ਸ. ਸਰਬਜੀਤ ਸਿੰਘ ਕੂਨਰ ਜੋ ਕੁਝ ਦਿਨ ਪਹਿਲਾਂ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ, ਉਨ੍ਹਾਂ ਦਾ ਅੰਤਿਮ ਸੰਸਕਾਰ ਆਉਂਦੀ 20 ਅਗਸਤ 2022 ਦਿਨ ਸ਼ਨੀਵਾਰ ਨੂੰ ਦੁਪਹਿਰੇ 11 ਵਜੇ ਪਾਏਸਪਾਅ ਮੈਮੋਰੀਅਲ ਚੇਪਲ, 403 ਪਾਇਸ ਪਾਅ ਰੋਡ, ਟੌਰੰਗਾ ਵਿਖੇ ਹੋਏਗਾ।
ਉਪਰੰਤ 12.30 ਵਜੇ ਗੁਰਦੁਆਰਾ ਸਾਹਿਬ ਟੀ-ਪੁੱਕੀ ਵਿਖੇ ਅੰਤਿਮ ਅਰਦਾਸ ਦੀ ਰਸਮ ਨਿਭਾਈ ਜਾਏਗੀ।
ਸ. ਸਰਬਜੀਤ ਸਿੰਘ ਪੁੱਤਰ ਤਰਸੇਮ ਸਿੰਘ ਦਾ ਪਿਛਲਾ ਪਿੰਡ ਕੋਟਲੀ ਸੇਖਾਂ ਹੈ ਤੇ ਆਪ ਆਪਣੇ ਪਰਿਵਾਰ ਸਮੇਤ 2005 ‘ਚ ਨਿਊਜੀਲੈਂਡ ਆਏ ਸਨ । ਸ. ਸਰਬਜੀਤ ਸਿੰਘ ਤੋਂ ਛੋਟੇ ਦੋ ਭਰਾ ਪਰਮਜੀਤ ਸਿੰਘ ਕੂਨਰ (ਟੀ-ਪੁੱਕੀ) ਤੇ ਮਨਿੰਦਰ ਸਿੰਘ ਕੂਨਰ (ਹੇਸਟਿੰਗਜ) ਵੀ ਨਿਊਜੀਲੈਂਡ ਦੇ ਵਾਸੀ ਹਨ ।
ਟੀ-ਪੁੱਕੀ ਵੱਸਦੇ ਪੰਜਾਬੀ ਭਾਈਚਾਰੇ ਅਨੁਸਾਰ ਸ. ਸਰਬਜੀਤ ਸਿੰਘ ਆਪਣੇ ਨਿੱਘੇ ਸੁਭਾਉ ਲਈ ਜਿੱਥੇ ਜਾਣੇ ਜਾਂਦੇ ਸਨ । ਉੱਥੇ ਹੀ ਸਮੁੱਚਾ ਪਰਿਵਾਰ ਦਸਮੇਸ਼ ਕਲੱਬ ਟੀ-ਪੁੱਕੀ ਦਾ ਸਰਗਰਮ ਮੈਂਬਰ ਸੀ ।
ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ