ਆਕਲੈਂਡ (ਤਰਨਦੀਪ ਬਿਲਾਸਪੁਰ) - ਆਕਲੈਂਡ ‘ਚ ਭਾਰਤ ਸਰਕਾਰ ਵੱਲੋਂ ਵੱਖ ਵੱਖ ਸੇਵਾਵਾਂ ਦੇ ਰਹੇ ਆਨਰੇਰੀ ਕੌਂਸਲ ਭਵਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਅੱਜ 15 ਅਗਸਤ ਦੀ ਸਵੇਰ ਪੂਰੀ ਦੁਨੀਆਂ ‘ਚ ਸਭ ਤੋਂ ਪਹਿਲਾ ਤਿਰੰਗੇ ਨੂੰ ਜਿੱਥੇ ਲਹਿਰਾਇਆ ਗਿਆ । ਉੱਥੇ ਹੀ ਭਾਰਤੀ ਭਾਈਚਾਰੇ ਵੱਲੋਂ ਰਲਕੇ ਸੁਤੰਤਰਤਾ ਦਿਵਸ ਵੀ ਮਨਾਇਆ ਗਿਆ ।
ਇਸ ਮੌਕੇ ਭਵਦੀਪ ਢਿੱਲੋਂ ਵੱਲੋਂ ਜਿੱਥੇ 76ਵੇਂ ਅਜਾਦੀ ਦਿਹਾੜੇ ਮੌਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ । ਉੱਥੇ ਹੀ ਭਾਰਤੀ ਰਾਸ਼ਟਰੀ ਗੀਤ ਦਾ ਗਾਇਨ ਵੀ ਕੀਤਾ ਗਿਆ ।
ਇਸ ਮੌਕੇ ਹਾਜਿਰ ਭਾਰਤ ਵਾਸੀਆਂ ਲਈ ਆਕਲੈਂਡ ਦਫਤਰ ਵੱਲੋਂ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਗਿਆ । ਉਕਤ ਸਮਾਗਮ ‘ਚ ਸਥਾਨਕ ਮੈਂਬਰ ਪਾਰਲੀਮੈਂਟ ਗੌਰਵ ਸ਼ਰਮਾਂ , ਸਾਬਕਾ ਮੈਂਬਰ ਪਾਰਲੀਮੈਂਟ ਕੰਵਲਜੀਤ ਸਿੰਘ ਬਖਸ਼ੀ ਤੋਂ ਇਲਾਵਾ ਵੱਖ ਵੱਖ ਸੰਸਥਾਵਾਂ ਦੇ ਪੰਤਵੰਤੇ ਵੀ ਹਾਜਿਰ ਸਨ ।