ਆਕਲੈਂਡ (ਹਰਪ੍ਰੀਤ ਸਿੰਘ) - ਇਹ ਖਬਰ ਉਨ੍ਹਾਂ ਨਿਊਜੀਲੈਂਡ ਵਾਸੀਆਂ ਲਈ ਖਾਸ ਹੈ, ਜੋ ਅਜਿਹੇ ਲੋਕਾਂ ਤੋਂ ਦੁਖੀ ਹਨ, ਜੋ ਬਿਨ੍ਹਾਂ ਵਜ੍ਹਾ ਤੇ ਬਿਨ੍ਹਾਂ ਇਜਾਜਤ ਉਨ੍ਹਾਂ ਦੇ ਘਰ ਦਾ ਦਰਵਾਜਾ ਕਿਸੇ ਵੀ ਵੇਲੇ ਖੜਕਾ ਦਿੰਦੇ ਹਨ ਤੇ ਆਪਣੀਆਂ ਚੀਜਾਂ ਜਾਂ ਹੋਰ ਪ੍ਰੋਡਕਟ ਖ੍ਰੀਦਣ ਲਈ ਮਜਬੂਰ ਕਰਦੇ ਹਨ।
ਕੰਜਿਊਮਰ ਐਨ ਜੈਡ ਨੇ ਇਸ ਨੂੰ ਫੇਅਰ ਟਰੈਡਿੰਗ ਐਕਟ ਦੀ ਉਲੰਘਣਾ ਦੱਸਿਆ ਹੈ ਤੇ ਜੇ ਕੋਈ ਸੇਲਜ਼ਪਰਸਨ ਘਰ ਅੱਗੇ ਲੱਗੇ ਅਜਿਹੇ ਬੋਰਡ ਜਾਂ ਸਟੀਕਰ ਨੂੰ ਅਣਗੌਲਿਆਂ ਕਰ ਘਰ ਦਾ ਦਰਵਾਜਾ ਘੜਕਾਉਂਦਾ ਹੈ ਤਾਂ ਉਸਨੂੰ $30,000 ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਇਹ ਨਵਾਂ ਕਾਨੂੰਨ ਅੱਜ ਤੋਂ ਅਮਲ ਵਿੱਚ ਗਿਆ ਹੈ। ਨਿਊਜੀਲੈਂਡ ਵਾਸੀ ਇਸ ਸਬੰਧੀ ਕਾਮਰਸ ਕਮਿਸ਼ਨ ਨੂੰ ਸ਼ਿਕਾਇਤ ਕਰ ਸਕਦੇ ਹਨ।