ਆਕਲੈਂਡ (ਤਰਨਦੀਪ ਬਿਲਾਸਪੁਰ) ਆਪਣੇ ਲੋਕ ਪੱਖੀ ਕਾਰਜਾਂ ਦੇ ਨਾਲ ਸਿੱਖੀ ਅਤੇ ਪੰਜਾਬੀਅਤ ਪ੍ਰਤੀ ਆਪਣੀ ਸਾਰਥਿਕ ਪਹੁੰਚ ਸਦਕਾ ਜਾਣੀ ਤੇ ਪਹਿਚਾਣੀ ਜਾਂਦੀ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਨੇ ਅੱਜ ਇੱਕ ਹੋਰ ਮਾਅਰਕਾ ਆਪਣੇ ਨਾਮ ਕਰ ਲਿਆ ਹੈ । ਅੱਜ ਹੋਈ ਔਕਸ਼ਨ ‘ਚ ਸੁਪਰੀਮ ਸਿੱਖ ਸੁਸਾਇਟੀ ਦੀ ਟੀਮ ਵੱਲੋਂ ਨਵੇਂ ਚੁਣੇ ਪ੍ਰਧਾਨ ਜਸਵੀਰ ਕੌਰ ਦੀ ਅਗਵਾਈ ‘ਚ 50 ਟਾਕਾਨੀਨੀ ਸਕੂਲ ਰੋਡ ਵਿਖੇ 1151 SQM ਸੈਕਸ਼ਨ ਖਰੀਦਿਆਂ ਹੈ । ਸਰਕਾਰੀ ਕੀਮਤ ਅਨੁਸਾਰ ਤਕਰੀਬਨ 16.50 ਲੱਖ ਕੀਮਤ ਦਾ ਉਕਤ ਸ਼ੈਕਸਨ 16 ਲੱਖ ‘ਚ ਸੁਸਾਇਟੀ ਵੱਲੋਂ ਖਰੀਦਿਆ ਗਿਆ ਹੈ । ਸੁਸਾਇਟੀ ਬੁਲਾਏ ਭਾਈ ਦਲਜੀਤ ਸਿੰਘ ਅਨੁਸਾਰ ਇਸ ਜਗਾਂ ‘ਚ ਆਉਣ ਵਾਲੇ ਸਮੇਂ ‘ਚ ਇਕਲਾਪਾ ਹੰਢਾਅ ਰਹੇ ਆਪਣੇ ਭਾਈਚਾਰੇ ਦੇ ਬਜੁਰਗਾਂ ਲਈ ਗੁਰੂ ਘਰ ਦੇ ਬਿਲਕੁਲ ਨਾਲ ਏਜਡ ਕੇਅਰ ਦੀ ਸਥਾਪਨਾ ਕੀਤੀ ਜਾ ਸਕਦੀ ਹੈ ।
ਹਾਲ ਦੀ ਘੜੀ ਉਕਤ ਸ਼ੈਕਸ਼ਨ ‘ਚ ਬਣੇ ਇੱਕ ਘਰ ‘ਚ ਪੰਜਾਬੀ ਸਕੂਲ ਦੀਆਂ ਕੁੱਝ ਕਲਾਸਾ ਲਾਈਆਂ ਜਾ ਸਕਣਗੀਆਂ ।
ਸੁਸਾਇਟੀ ਦੀ ਕਾਰਜਕਾਰਨੀ ਦੇ ਅਨੁਸਾਰ ਸੁਪਰੀਮ ਸਿੱਖ ਸੁਸਾਇਟੀ ਦਾ ਮੰਤਵ ਹੀ ਭਾਈਚਾਰੇ ਲਈ ਆਉਣ ਵਾਲੇ ਸਮੇਂ ‘ਚ ਹਰ ਲੋਂੜੀਦੀ ਸਹੂਲਤ ਦਾ ਪ੍ਰਬੰਧ ਕਰਨਾ ਹੈ ।
ਜਿਸ ਲਈ ਸੰਸਥਾ ਹਮੇਸ਼ਾ ਯਤਨਸ਼ੀਲ ਰਹੇਗੀ ।