ਆਕਲੈਂਡ (ਹਰਪ੍ਰੀਤ ਸਿੰਘ) ਅੱਜ ਆਕਲੈਂਡ ਏਅਰਪੋਰਟ ਤੇ ਏਅਰ ਨਿਊਜ਼ੀਲੈਂਡ ਦੇ ਯਾਤਰੀਆਂ ਨੂੰ ਕਾਫੀ ਜ਼ਿਆਦਾ ਖੱਜਲ ਖੁਆਰੀ ਝੱਲਣੀ ਪਈ, ਅਜਿਹਾ ਇਸ ਲਈ ਕਿਉਂਕਿ ਏਅਰ ਨਿਊਜ਼ੀਲੈਂਡ ਦੇ ਜ਼ਿਆਦਾਤਰ ਕਰਮਚਾਰੀ ਬੀਮਾਰ ਹਨ ਅਤੇ ਇਸ ਸਮੱਸਿਆ ਕਾਰਨ ਬੈਗ ਡਰੌਪਜ਼ ਏਰੀਆ ਵਿਚ ਸਮੇਂ ਸਿਰ ਯਾਤਰੀਆਂ ਦਾ ਸਾਮਾਨ ਨਾ ਪੁੱਜਣ ਕਾਰਨ ਯਾਤਰੀਆਂ ਦੀ ਕਾਫ਼ੀ ਜ਼ਿਆਦਾ ਭੀੜ ਦੇਖਣ ਨੂੰ ਮਿਲੀ, ਨਤੀਜੇ ਵਜੋੰ ਏਅਰਪੋਰਟ ਤੋਂ ਬਾਹਰ ਆਉਣ ਲਈ ਯਾਤਰੀਆਂ ਨੂੰ ਇਕ ਤੋਂ ਡੇਢ ਘੰਟੇ ਦੀ ਦੇਰੀ ਝੱਲਣੀ ਪਈ।
ਏਅਰ ਨਿਊਜ਼ੀਲੈਂਡ ਦੇ ਬੁਲਾਰੇ ਨੇ ਇਸ 'ਤੇ ਯਾਤਰੀਆਂ ਤੋਂ ਖਿਮਾ ਮੰਗਦਿਆਂ ਇਸ ਸਭ ਦਾ ਕਾਰਨ ਬੀਮਾਰ ਪਏ ਕਰਮਚਾਰੀਆਂ ਨੂੰ ਦੱਸਿਆ।