ਆਕਲੈਂਡ (ਹਰਪ੍ਰੀਤ ਸਿੰਘ) - ਕੀਵੀਬੈਂਕ ਦੇ ਜਾਰੀ ਤਾਜਾ ਮਾਰਕੀਟ ਨੋਟ ਵਿੱਚ ਸਾਹਮਣੇ ਆਇਆ ਹੈ ਕਿ ਨਿਊਜੀਲੈਂਡ ਭਰ ਵਿੱਚ ਘਰਾਂ ਦੀ ਜੋ ਕਿੱਲਤ ਸੀ, ਉਹ ਜਲਦ ਹੀ ਦੂਰ ਹੋਣ ਜਾਰ ਰਹੀ ਹੈ, ਅਜਿਹਾ ਇਸ ਲਈ ਕਿਉਂਕਿ ਕੰਸਟਰਕਸ਼ਨ ਕੰਪਨੀਆਂ 1991 ਤੋਂ ਬਾਅਦ ਪਹਿਲੀ ਵਾਰ ਇਨੇਂ ਵੱਡੇ ਪੱਧਰ 'ਤੇ ਘਰਾਂ ਦੇ ਨਿਰਮਾਣ ਕਰਨ ਵਿੱਚ ਵਿਅਸਤ ਹਨ।
ਸੀਨੀਅਰ ਇਕਨਾਮਿਸਟ ਜੇਰੇਮੀ ਕੋਚਮੈਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਸਾਲ ਤੋਂ ਕੰਸਟਰਕਸ਼ਨ ਕੰਪਨੀਆਂ ਬਹੁਤ ਹੀ ਜਿਆਦਾ ਵਿਅਸਤ ਹਨ, ਹਾਲਾਂਕਿ ਸਪਲਾਈ ਦੀ ਸੱਮਸਿਆ ਤੇ ਮਹਿੰਗਾਈ ਦੀ ਸੱਮਸਿਆ ਵੀ ਸੀ, ਪਰ ਇਸਦੇ ਬਾਵਜੂਦ ਕੰਸਟਰਕਸ਼ਨ ਦਾ ਕੰਮ ਵੱਡੇ ਪੱਧਰ ;ਤੇ ਹੋਇਆ ਹੈ। ਇਸ ਗੱਲ ਨੂੰ ਸਟੇਟਸ ਐਨ ਜੈਡ ਦੇ ਆਂਕੜੇ ਵੀ ਪ੍ਰਮਾਣਿਤ ਕਰਦੇ ਹਨ, ਜਿਸ ਵਿੱਚ 2022 ਦੇ ਸ਼ੁਰੂ ਤੋਂ ਜੂਨ 2022 ਤੱਕ 41,000 ਘਰਾਂ ਦੇ ਨਿਰਮਾਣ ਦੀ ਗੱਲ ਆਖੀ ਗਈ ਹੈ।
ਜੇਰੇਮੀ ਕੋਚਮੈਨ ਦਾ ਕਹਿਣਾ ਹੈ ਕਿ ਆਉਂਦੇ ਇੱਕ ਸਾਲ ਵਿੱਚ ਘਰਾਂ ਦੀ ਘਾਟ ਦੀ ਸੱਮਸਿਆ ਨਿਊਜੀਲੈਂਡ ਭਰ ਵਿੱਚ ਖਤਮ ਹੋ ਜਾਏਗੀ।