ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਕਈ ਸਾਲਾਂ ਤੋਂ ਕੁਈਨਜ਼ਟਾਊਨ ਦੀ ਸ਼ਾਨ ਮੰਨੀਆਂ ਜਾਂਦੀਆਂ ਬੱਸਾਂ, ਜੋ ਕਿ ਸਮੇਂ ਸਿਰ ਆਉਣ ਕਾਰਨ ਜਾਣੀਆਂ ਜਾਂਦੀਆਂ ਸਨ, ਬੀਤੇ ਕੁਝ ਹਫਤਿਆਂ ਤੋਂ ਰਿਹਾਇਸ਼ੀਆਂ ਤੇ ਟੂਰੀਸਟਾਂ ਲਈ ਪ੍ਰੇਸ਼ਾਨੀ ਦਾ ਸੱਬਬ ਬਣੀਆਂ ਹੋਈਆਂ ਹਨ। ਰਿਹਾਇਸ਼ੀਆਂ ਦੀ ਸ਼ਿਕਾਇਤ ਹੈ ਕਿ ਨਾ ਤਾਂ ਇਨ੍ਹਾਂ ਬੱਸਾਂ ਦੇ ਆਉਣ ਦੇ ਸਮੇਂ ਦਾ ਪਤਾ ਲੱਗਦਾ ਹੈ ਤੇ ਨਾ ਹੀ ਜਾਣ ਦੇ ਸਮੇਂ ਦਾ।
ਕਈ ਰਿਹਾਇਸ਼ੀਆਂ ਦਾ ਤਾਂ ਦਾਅਵਾ ਹੈ ਕਿ ਉਨ੍ਹਾਂ ਨੂੰ ਇੱਕ ਘੰਟੇ ਦੀ ਲੰਬੀ ਉਡੀਕ ਵੀ ਕਰਨੀ ਪਈ ਹੈ। ਇਸ ਦਿੱਕਤ ਕਾਰਨ ਕੰਮ 'ਤੇ ਜਾਣ ਵਾਲੇ ਕਰਮਚਾਰੀ, ਸਕੂਲਾਂ ਦੇ ਬੱਚੇ, ਯਾਤਰੀ, ਬਜੁਰਗ ਹਰ ਕੋਈ ਪ੍ਰਭਾਵਿਤ ਹੋ ਰਿਹਾ ਹੈ। ਜਦੋਂ ਕਾਉਂਸਲ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸੱਮਸਿਆ ਦਾ ਕਾਰਨ ਡਰਾਈਵਰਾਂ ਦੀ ਕਮੀ ਹੈ ਤੇ ਕਾਉਂਸਲ ਕਾਫੀ ਮੁੱਸ਼ਕਤ ਦੇ ਬਾਅਦ ਵੀ ਡਰਾਈਵਰਾਂ ਦੀ ਇਸ ਕਮੀ ਨੂੰ ਪੂਰੀ ਕਰਨ ਵਿੱਚ ਸਫਲ ਨਹੀਂ ਹੋ ਪਾ ਰਹੀ ਹੈ।