ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਤੋਂ ਲਗਭਗ 2 ਸਾਲਾਂ ਬਾਅਦ ਨਿਊਜੀਲੈਂਡ ਦੇ ਬਾਰਡਰ ਪੂਰੀ ਤਰ੍ਹਾਂ ਖੋਲ ਦਿੱਤੇ ਗਏ ਹਨ। ਬਾਕੀ ਭਾਈਚਾਰਿਆਂ ਵਾਂਗ ਭਾਰਤੀ ਭਾੲਚਿਾਰਾ ਵੀ ਨਿਊਜੀਲੈਂਡ ਦੇ ਬਾਰਡਰ ਖੁੱਲਣ ਦੀ ਉਡੀਕ ਕਰ ਰਿਹਾ ਸੀ ਤਾਂ ਕਿ ਭਾਈਚਾਰੇ ਨਾਲ ਸਬੰਧਤ ਲੋਕ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਜਾਂ ਦੋਸਤਾਂ-ਮਿੱਤਰਾਂ ਨੂੰ ਮਿਲ ਸਕਣ ਤੇ ਉਨ੍ਹਾਂ ਨੂੰ ਨਿਊਜੀਲੈਂਡ ਬੁਲਾ ਸਕਣ।
ਭਾਰਤੀਆਂ ਵਲੋਂ 31 ਜੁਲਾਈ ਤੋਂ ਬਾਅਦ ਬਾਰਡਰ ਪੂਰੀ ਤਰ੍ਹਾਂ ਖੁੱਲਣ ਤੋਂ ਬਾਅਦ ਹੁਣ ਤੱਕ ਲਾਈਆਂ ਗਈਆਂ ਵੀਜੀਟਰ ਵੀਜੇ ਤੇ ਸਟੂਡੇਂਟ ਵੀਜੇ ਦੀਆਂ ਫਾਈਲਾਂ ਸਬੰਧੀ ਇਮੀਗ੍ਰੇਸ਼ਨ ਨਿਊਜੀਲੈਂਡ ਦੇ ਕੁਝ ਹੈਰਾਨ ਕਰਨ ਵਾਲੇ ਆਂਕੜੇ ਸਾਹਮਣੇ ਆਏ ਹਨ। 31 ਜੁਲਾਈ ਤੋਂ ਬਾਅਦ ਹੁਣ ਤੱਕ ਭਾਰਤੀ ਮੂਲ ਦੇ ਲੋਕਾਂ ਦੀਆਂ 7833 ਵੀਜੀਟਰ ਵੀਜੇ ਦੀਆਂ ਫਾਈਲਾਂ ਉਨ੍ਹਾਂ ਨੂੰ ਮਿਲੀਆਂ ਹਨ, ਜਿਨ੍ਹਾਂ ਵਿੱਚੋਂ ਅਜੇ ਤੱਕ ਸਿਰਫ 402 ਨੂੰ ਹੀ ਵੀਜੇ ਜਾਰੀ ਹੋਏ ਹਨ, ਜੋ ਕਿ ਲਗਭਗ 5% ਬਣਦਾ ਹੈ ਤੇ ਜੇ ਸਟੂਡੇਂਟ ਵੀਜੇ ਦੀ ਗੱਲ ਕਰੀਏ ਤਾਂ ਭਾਰਤੀਆਂ ਵਲੋਂ ਪ੍ਰਾਪਟ ਕੁੱਲ 644 ਫਾਈਲਆਂ ਵਿੱਚੋਂ 67 ਜਣਿਆਂ ਨੂੰ ਹੀ ਸਟੂਡੇਂਟ ਵੀਜਾ ਜਾਰੀ ਹੋਏ ਹਨ, ਜੋ ਕਿ ਲਗਭਗ 10% ਬਣਦਾ ਹੈ।