ਆਕਲੈਂਡ (ਹਰਪ੍ਰੀਤ ਸਿੰਘ) - ਪੰਜਾਬੀਆਂ ਦੇ ਚਹੇਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਬਾਲੀਵੁੱਡ ਫਿਲਮ 'ਜੋਗੀ' ਦਾ ਟਰੈਲਰ ਰੀਲੀਜ ਹੋ ਗਿਆ ਹੈ। ਦੱਸਦੀਏ ਕਿ ਇਸ ਫਿਲਮ ਵਿੱਚ ਦਿਲਜੀਤ ਦੁਸਾਂਝ ਪਹਿਲੀ ਵਾਰ ਬਿਨ੍ਹਾਂ ਦਸਤਾਰ ਤੋਂ ਨਜਰ ਆਉਣਗੇ।
ਇਹ ਫਿਲਮ 1984 ਦੀ ਸਿੱਖ ਨਸਲਕੁਸ਼ੀ 'ਤੇ ਬਣੀ ਹੈ ਤੇ ਇਸ ਵਿੱਚ ਦਿਖਾਇਆ ਗਿਆ ਹੈ ਕਿ ਉਸ ਵੇਲੇ ਕਿਸ ਤਰ੍ਹਾਂ ਕਈ ਸਿੱਖਾਂ ਨੂੰ ਆਪਣੀ ਪਹਿਚਾਣ ਲੁਕੋ ਕੇ ਰੱਖਣ ਅਤੇ ਜਾਨ ਬਚਾਉਣ ਲਈ ਨਾ ਚਾਹੁੰਦਿਆਂ ਵੀ ਵਾਲ ਕਟਵਾਉਣੇ ਪਏ ਸਨ ਤੇ ਨਾਮ ਬਦਲਣੇ ਪਏ ਸਨ। ਦਿਲਜੀਤ ਅਜਿਹੇ ਹੀ ਇੱਕ ਕਿਰਦਾਰ ਨੂੰ ਨਿਭਾਉਂਦਿਆਂ ਫਿਲਮ ਵਿੱਚ ਬੜੇ ਭਾਰੇ ਮਨ ਨਾਲ ਆਪਣੇ ਵਾਲ ਕਟਵਾਉਣ ਨੂੰ ਮਜਬੂਰ ਹੋਏ ਦਿਖਦੇ ਹਨ।