ਆਕਲੈਂਡ (ਹਰਪ੍ਰੀਤ ਸਿੰਘ) - ਕੋਸਟ ਆਫ ਲੀਵਿੰਗ ਦੀ ਪੈਮੇਂਟ ਵਿਦੇਸ਼ੀਆਂ ਨੂੰ ਨਹੀਂ ਭੇਜੀ ਜਾ ਰਹੀ ਜਾਂ ਉਨ੍ਹਾਂ ਨੂੰ ਨਹੀਂ ਮਿਲ ਰਹੀ, ਆਪਣੇ ਇਸ ਦਾਅਵੇ 'ਤੇ ਨਿਊਜੀਲੈਂਡ ਸਰਕਾਰ ਗਲਤ ਸਾਬਿਤ ਹੋ ਗਈ ਹੈ, ਪਰ ਇਸਦੇ ਬਾਵਜੂਦ ਸਰਕਾਰ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹੈ।
ਦਰਅਸਲ ਅੱਜ ਇਹ ਸਾਹਮਣੇ ਆਇਆ ਸੀ ਕਿ ਚੀਨ ਤੋਂ 2 ਵਿਦੇਸ਼ੀ ਪ੍ਰਾਪਰਟੀ ਇਨਵੈਸਟਰਾਂ ਨੂੰ ਸਰਕਾਰ ਵਲੋਂ ਕੋਸਟ ਆਫ ਲੀਵਿੰਗ ਪੈਮੇਂਟ ਦੀ ਪਹਿਲੀ ਕਿਸ਼ਤ ਪਾਈ ਹੈ, ਜਦਕਿ ਇਹ ਵਿਦੇਸ਼ੀ ਕਦੇ ਨਿਊਜੀਲੈਂਡ ਰਹਿਣ ਵੀ ਨਹੀਂ ਆਏ।
ਰੈਵੇਨਿਊ ਡਿਪਾਰਟਮੈਂਟ ਦਾ ਵੀ ਇਹੀ ਕਹਿਣਾ ਹੈ ਕਿ ਜਦੋਂ ਤੱਕ ਕੋਈ ਲਾਭਪਾਤਰੀ ਸਾਹਮਣੇ ਆਕੇ ਨਹੀਂ ਦੱਸਦਾ, ਤੱਦ ਤੱਕ ਉਨ੍ਹਾਂ ਨੂੰ ਇਹ ਪਤਾ ਲਾਉਣਾ ਔਖਾ ਹੈ ਕਿ ਕਿੰਨੇ ਵਿਦੇਸ਼ੀਆਂ ਨੂੰ ਕੋਸਟ ਆਫ ਲੀਵਿੰਗ ਦੀ ਪੈਮੇਂਟ ਗਲਤੀ ਨਾਲ ਪਾਈ ਗਈ ਹੈ। ਦੱਸਦੀਏ ਕਿ ਹੁਣ ਤੱਕ ਸਰਕਾਰ $162 ਮਿਲੀਅਨ ਦੀ ਕੋਸਟ ਆਫ ਲੀਵਿੰਗ ਦੀ ਪਹਿਲੀ ਪੈਮੇਂਟ ਵੰਡ ਚੁੱਕੀ ਹੈ।