ਆਕਲੈਂਡ (ਹਰਪ੍ਰੀਤ ਸਿੰਘ) - ਇਸ ਵੇਲੇ ਘਰਾਂ ਦੀਆਂ ਕੀਮਤਾਂ ਵਿੱਚ ਜੋ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਆਂਕੜੇ ਦੱਸਦੇ ਹਨ ਕਿ ਇਹ ਬੀਤੇ 14 ਸਾਲਾਂ ਵਿੱਚ ਹੋਈ ਸਭ ਤੋਂ ਤੇਜ ਗਿਰਾਵਟ ਹੈ।
ਕੋਰਲੋਜਿਕ ਦੇ ਹਾਊਸਿੰਗ ਇੰਡੇਕਸ ਜੋ ਘਰਾਂ ਦੀਆਂ ਕੀਮਤਾਂ ਵਿੱਚ ਆਏ ਬਦਲਾਅ ਨੂੰ ਦਰਜ ਕਰਦੇ ਹਨ, ਦੇ ਆਂਕੜੇ ਪ੍ਰਗਟਾਉਂਦੇ ਹਨ ਕਿ ਕੀਮਤਾਂ ਦੀ ਗਿਰਾਵਟ ਵਿੱਚ ਲਗਾਤਾਰ ਤੇਜੀ ਦੇਖਣ ਨੂੰ ਮਿਲੀ ਹੈ। ਸਿਰਫ ਅਗਸਤ ਵਿੱਚ ਇਹ ਗਿਰਾਵਟ 1.8% ਦੀ ਦਰਜ ਹੋਈ ਹੈ, ਜੋ ਕਿ ਜੁਲਾਈ ਵਿੱਚ ਦਰਜ 0.9% ਗਿਰਾਵਟ ਦਾ ਦੁੱਗਣਾ ਹੈ।
ਕੋਰਲੋਜੀਕ ਦੇ ਹੈੱਡ ਆਫ ਰਿਸਰਚ ਨਿੱਕ ਗੁਡਾਲ ਨੇ ਗਹਿਰਾਈ ਵਿੱਚ ਜਾਂਦਿਆਂ ਇਸ ਗੱਲ 'ਤੇ ਵੀ ਝਾਤ ਮਾਰੀ ਹੈ ਕਿ ਬੀਤੇ ਤਿੰਨ ਮਹੀਨਿਆਂ ਵਿੱਚ ਕੁੱਲ 3.5% ਦੀ ਗਿਰਾਵਟ ਦਰਜ ਹੋਈ ਹੈ ਤੇ ਇਹ 2008 ਦੀ ਮੰਦੀ ਵੇਲੇ ਦੀ ਸਭ ਤੋਂ ਜਿਆਦਾ ਗਿਰਾਵਟ 4.4 ਦੇ ਕਾਫੀ ਨਜਦੀਕ ਮੰਨੀ ਜਾ ਰਹੀ ਹੈ।