ਆਕਲੈਂਡ (ਹਰਪ੍ਰੀਤ ਸਿੰਘ) - ਨਿਊਜ਼ਹੱਬ ਦੇ ਹਵਾਲੇ ਤੋਂ ਸਾਹਮਣੇ ਆਇਆ ਹੈ ਕਿ ਨਿਊਜੀਲੈਂਡ ਭਰ ਦੇ ਹਸਪਤਾਲਾਂ ਵਿੱਚੋਂ ਹਰ ਮਹੀਨੇ ਹਜਾਰਾਂ ਮਰੀਜ ਐਮਰਜੈਂਸੀ ਵਿਭਾਗਾਂ 'ਚੋਂ ਬਿਨ੍ਹਾਂ ਇਲਾਜ ਕਰਵਾਏ ਵਾਪਿਸ ਘਰਾਂ ਨੂੰ ਪਰਤ ਰਹੇ ਹਨ ਤੇ ਇਨ੍ਹਾਂ ਵਿੱਚ ਕਈਆਂ ਨੂੰ 24-24 ਘੰਟੇ ਤੱਕ ਵੀ ਉਡੀਕ ਵੀ ਕਰਨੀ ਪਈ ਹੈ।
ਔਸਤ 3400 ਮਰੀਜ ਅਜਿਹਾ ਕਰ ਰਹੇ ਹਨ ਤੇ ਇਨ੍ਹਾਂ ਵਿੱਚ ਅਜੇ ਉਹ ਲੋਕ ਸ਼ਾਮਿਲ ਨਹੀਂ ਕੀਤੇ ਗਏ ਹਨ, ਜਿਨ੍ਹਾਂ ਨੇ ਪੇਪਰ ਵਰਕ 'ਤੇ ਸਾਈਨ ਕਰਕੇ ਇਲਾਜ ਨਾ ਕਰਵਾਉਣ ਦਾ ਫੈਸਲਾ ਲਿਆ।
ਦੱਸਦੀਏ ਕਿ ਮਰੀਜਾਂ ਦੀ ਐਮਰਜੈਂਸੀ ਵਿਭਾਗ ਵਿੱਚ ਉਡੀਕ ਦਾ ਮਸਲਾ ਉਸ ਵੇਲੇ ਬਹੁਤ ਭਖਿਆ ਸੀ, ਜਦੋਂ ਇੱਕ ਮਹਿਲਾ ਬੀਤੇ ਮਹੀਨੇ ਉਡੀਕ ਕਰ-ਕਰ ਕੇ ਬਿਨ੍ਹਾਂ ਇਲਾਜ ਕਰਵਾਇਆਂ ਘਰ ਵਾਪਿਸ ਪਰਤ ਗਈ ਸੀ ਤੇ ਉਸਦੇ ਘਰ ਜਾਣ ਤੋਂ ਸਿਰਫ ਅੱਧਾ ਘੰਟਾ ਬਾਅਦ ਉਸਦੀ ਮੌਤ ਹੋ ਗਈ ਸੀ।
ਇਸ ਸੱਮਸਿਆ ਦਾ ਮੁੱਖ ਕਾਰਨ ਸਿਹਤ ਕਰਮਚਾਰੀਆਂ ਦੀ ਘਾਟ ਤੇ ਹਸਪਤਾਲਾਂ ਵਿੱਚ ਵਧੀ ਫਲੂ ਤੇ ਕੋਰੋਨਾ ਮਰੀਜਾਂ ਦੀ ਗਿਣਤੀ ਨੂੰ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਸਿਹਤ ਮਹਿਕਮਾ ਲਗਾਤਾਰ ਦਬਾਅ ਹੇਠ ਚੱਲ ਰਿਹਾ ਹੈ।