ਆਕਲੈਂਡ (ਹਰਪ੍ਰੀਤ ਸਿੰਘ) - ਜੁਲਾਈ ਵਿੱਚ ਮੰਦੀ ਤੋਂ ਬਾਅਦ ਅਗਸਤ ਵਿੱਚ ਨਿਊਜੀਲੈਂਡ ਵਿੱਚ ਇਸ ਵਾਰ ਰਿਕਾਰਡ ਨੰਬਰ ਗੱਡੀਆਂ ਵਿਕੀਆਂ ਹਨ। ਮੋਟਰ ਇੰਡਸਟਰੀ ਦੇ ਹਵਾਲੇ ਤੋਂ ਸਾਹਮਣੇ ਆਇਆ ਹੈ ਕਿ ਅਗਸਤ ਵਿੱਚ ਕੁੱਲ 14,690 ਨਵੀਆਂ ਗੱਡੀਆਂ ਵਿਕੀਆਂ, ਜੋ ਕਿ ਬੀਤੀ ਅਗਸਤ ਦੇ ਮੁਕਾਬਲੇ 6355 ਗੱਡੀਆਂ ਜਿਆਦਾ ਹਨ। ਇਨ੍ਹਾਂ ਵਿੱਚੋਂ 10940 ਪੈਸੇਂਜਰ ਗੱਡੀਆਂ ਤੇ ਬਾਕੀ ਐਸ ਯੂ ਵੀ ਗੱਡੀਆਂ ਹਨ। ਇਸ ਅਗਸਤ ਵਿੱਚ ਕਮਰਸ਼ਲ ਗੱਡੀਆਂ ਦੀ ਵਿਕਰੀ ਵੀ 73.5% ਵਧੀ ਹੈ।
ਗੱਡੀਆਂ ਦੀ ਇਸ ਵਿਕਰੀ ਦੇ ਵਾਧੇ ਦਾ ਕਾਰਨ ਨਿਊਜੀਲੈਂਡ ਪੁੱਜੀਆਂ ਸਮੇਂ ਸਿਰ ਸ਼ਿਪਮੈਂਟਾਂ ਹਨ, ਜਿਸ ਕਾਰਨ ਗ੍ਰਾਹਕਾਂ ਨੂੰ ਡਿਲਵਰੀਆਂ ਮਿਲ ਰਹੀਆਂ ਹਨ। ਨਵੀਆਂ ਰਜਿਸਟ੍ਰੇਸ਼ਨਾਂ ਦੇ ਮਾਮਲੇ ਵਿੱਚ ਅਗਸਤ ਰਿਕਾਰਡ ਮਹੀਨਾ ਰਿਹਾ ਹੈ।