ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਬਾਰਡਰ ਭਾਂਵੇ ਅੰਤਰ-ਰਾਸ਼ਟਰੀ ਯਾਤਰੀਆਂ ਲਈ ਖੋਲ ਦਿੱਤੇ ਗਏ ਹਨ, ਪਰ ਇਸਦੇ ਬਾਵਜੂਦ ਅਜੇ ਵੀ ਲਾਗੂ ਕੋਰੋਨਾ ਸਖਤਾਈਆਂ ਅੰਤਰ-ਰਾਸ਼ਟਰੀ ਯਾਤਰੀਆਂ ਦੇ ਨਿਊਜੀਲੈਂਡ ਆਉਣ ਦੇ ਰਾਹ ਵਿੱਚ ਵੱਡਾ ਅੜਿੱਕਾ ਹਨ।
ਟੂਰੀਜ਼ਮ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਕਾਰਨ ਹਜਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਇੱਥੇ ਨਾ ਆਕੇ ਆਸਟ੍ਰੇਲੀਆ ਜਾਣਾ ਜਿਆਦਾ ਪਸੰਦ ਕਰ ਰਹੇ ਹਨ, ਕਿਉਂਕਿ ਉੱਥੇ ਕੋਰੋਨਾ ਸਬੰਧੀ ਸਖਤਾਈਆਂ ਨਹੀਂ ਹਨ।
ਟੂਰੀਜ਼ਮ ਮਾਹਿਰਾਂ ਨੇ ਤਾਂ ਅਨੁਮਾਨ ਲਾਇਆ ਹੈ ਕਿ ਇਸ ਕਾਰਨ ਇੱਕਲੇ ਅਮਰੀਕਾ ਤੋਂ ਆਉਣ ਵਾਲੇ ਲਗਭਗ 20% ਯਾਤਰੀ ਨਿਊਜੀਲੈਂਡ ਨਹੀਂ ਆਉਣਗੇ।