ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਕ੍ਰਾਈਸਚਰਚ ਵਿੱਚ -4.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ ਤੇ ਆਕਲੈਂਡ ਵਿੱਚ ਜੀਰੋ ਦੇ ਨਜਦੀਕ। ਇਹ ਤਾਪਮਾਨ 1954 ਤੋਂ ਬਾਅਦ ਸਤੰਬਰ ਦੇ ਮਹੀਨੇ ਵਿੱਚ ਦਰਜ ਦੂਜਾ ਸਭ ਤੋਂ ਠੰਢਾ ਤਾਪਮਾਨ ਹੈ। ਇਸ ਤੋਂ ਪਹਿਲਾਂ ਸਤੰਬਰ 2020 ਵਿੱਚ ਕ੍ਰਾਈਸਚਰਚ ਵਿੱਚ ਤਾਪਮਾਨ -4.8 ਡਿਗਰੀ ਸੈਲਸੀਅਸ ਪੁੱਜਾ ਸੀ।
ਮੈੱਟਸਰਵਿਸ ਵਾਲਿਆਂ ਅਨੁਸਾਰ ਸਾਫ ਅਸਮਾਨ ਤੇ ਹਵਾਵਾਂ ਦੀ ਘੱਟ ਰਫਤਾਰ ਤਾਪਮਾਨ ਦੇ ਡਿੱਗਣ ਦਾ ਕਾਰਨ ਬਣੀ ਹੈ। ਇਸ ਤੋਂ ਇਲਾਵਾ ਬੀਤੇ ਕੱਲ ਕ੍ਰਾਈਸਚਰਚ ਵਿੱਚ ਪਈ ਬਰਫ ਵੀ ਇਸ ਲਈ ਜਿੰਮੇਵਾਰ ਮੰਨੀ ਜਾ ਰਹੀ ਹੈ।
ਆਕਲੈਂਡ ਵਿੱਚ ਵੀ ਅੱਜ ਤੜਕੇ 3 ਵਜੇ ਤਾਪਮਾਨ 0.6 ਡਿਗਰੀ ਸੈਲਸੀਅਸ ਦੇਖਣ ਨੂੰ ਮਿਲਿਆ।