ਆਕਲੈਂਡ (ਹਰਪ੍ਰੀਤ ਸਿੰਘ) - ਜੁਲਾਈ ਵਿੱਚ 8% ਦੇ ਵਾਧੇ ਤੋਂ ਬਾਅਦ ਆਕਲੈਂਡ ਬੱਸ ਡਰਾਈਵਰਾਂ ਨੂੰ ਇੱਕ ਹੋਰ ਵੱਡੀ ਖੁਸ਼ਖਬਰੀ ਹਾਸਿਲ ਹੋਈ ਹੈ, ਇਨ੍ਹਾਂ ਡਰਾਈਵਰਾਂ ਦੀਆਂ ਤਨਖਾਹਾਂ ਵਿੱਚ 3.9% ਦਾ ਵਾਧਾ ਦਰਜ ਕੀਤਾ ਗਿਆ ਹੈ। ਕੰਮ ਕਰਨ ਦੇ ਸਮੇਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।
ਆਕਲੈਂਡ ਟ੍ਰਾਮਵੇਜ਼ ਯੂਨੀਅਨ ਪ੍ਰੈਜੀਡੈਂਟ ਗੈਰੀ ਫਰੋਗੇਟ ਨੇ ਦੱਸਿਆ ਕਿ ਬੱਸ ਡਰਾਈਵਰਾਂ ਦੀ ਘਾਟ ਕਾਰਨ ਬੀਤੇ ਮਹੀਨੇ ਆਕਲੈਂਡ ਵਿੱਚ ਬੱਸਾਂ ਦੇ ਰੂਟਾਂ ਦੇ ਕੈਂਸਲ ਹੋਣ ਦੀ ਗਿਣਤੀ ਨੇ ਰਿਕਾਰਡ ਤੋੜ ਦਿੱਤੇ ਸਨ ਤੇ ਬੱਸ ਡਰਾਈਵਰਾਂ ਦੀ ਘਾਟ ਦਾ ਸਭ ਤੋਂ ਅਹਿਮ ਕਾਰਨ ਕਿਤੇ ਨਾ ਕਿਤੇ ਤਨਖਾਹਾਂ ਹੀ ਸਨ। ਹੁਣ ਜਿੱਥੇ ਤਨਖਾਹਾਂ ਦੇ ਇਸ ਵਾਧੇ ਕਾਰਨ ਪੁਰਾਣਾ ਸਟਾਫ ਟਿਕਿਆ ਰਹੇਗਾ, ਉੱਥੇ ਹੀ ਨਵੇਂ ਸਟਾਫ ਦੀ ਭਰਤੀ ਵੀ ਸੁਖਾਲੀ ਹੋ ਜਾਏਗੀ।