Thursday, 22 February 2024
07 September 2022 New Zealand

ਭਾਈਚਾਰੇ ਤੋਂ ਦਮਨਜੋਤ ਕੌਰ ਨੇ ਮੈਡੀਕਲ ਖੇਤਰ ਵਿੱਚ ਹਾਸਿਲ ਕੀਤੀ ਨਿਵੇਕਲੀ ਉਪਲਬਧੀ

ਜਿੱਤਿਆ ‘ਕਲੀਨਿਕ ਇਨੋਵੇਸ਼ਨ ਅਵਾਰਡ’
ਭਾਈਚਾਰੇ ਤੋਂ ਦਮਨਜੋਤ ਕੌਰ ਨੇ ਮੈਡੀਕਲ ਖੇਤਰ ਵਿੱਚ ਹਾਸਿਲ ਕੀਤੀ ਨਿਵੇਕਲੀ ਉਪਲਬਧੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਹਾਕਸ ਬੇਅ ਡਿਸਟ੍ਰੀਕਟ ਹੈਲਥ ਬੋਰਡ ਦੇ ਕਾਰਡੀਓਲੋਜੀ ਵਿੱਚ ਕਾਰਡੀਓਲੋਜੀ ਨਰਸ ਪ੍ਰੈਕਟੀਸ਼ਨਰ ਵਜੋਂ ਕੰਮ ਕਰਦੀ ਦਮਨਜੋਤ ਕੌਰ ਨੂੰ ‘ਕਲੀਨਿਕ ਇਨੋਵੇਸ਼ਨ ਅਵਾਰਡ’ ਮਿਲਿਆ ਹੈ। ਇਹ ਕਾਰਡੀਓਵੈਸਕੁਲਰ ਸੁਸਾਇਟੀ ਆਫ ਆਸਟ੍ਰੇਲੀਆ ਐਂਡ ਨਿਊਜੀਲੈਂਡ ਵਲੋਂ ਦਮਨਜੋਤ ਦੀਆਂ ਨਿਵੇਕਲੀਆਂ ਸੇਵਾਵਾਂ ਲਈ ਦਿੱਤਾ ਗਿਆ ਹੈ ਤੇ ਦਮਨਜੋਤ ਸਿਰਫ ਦੂਜੀ ਨਿਊਜੀਲੈਂਡ ਵਾਸੀ ਹੈ, ਜਿਸਨੇ ਇਹ ਉਪਲਬਧੀ ਹਾਸਿਲ ਕੀਤੀ ਹੈ।
ਇਨ੍ਹਾਂ ਹੀ ਨਹੀਂ ਮਲਟੀਕਚਰਲ ਅਸੋਸੀਏਸ਼ਨ ਆਫ ਹਾਕਸਬੇਅ ਵਲੋਂ ਦਮਨਜੋਤ ਨੂੰ 'ਏਸ਼ੀਅਨ ਇਨ ਦਾ ਬੇਅ' ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਸਿੱਖ ਭਾਈਚਾਰੇ ਨਾਲ ਸਬੰਧਤ ਦਮਨਜੋਤ ਪਹਿਲੀ ਸਿੱਖ ਨਰਸਿੰਗ ਪ੍ਰੈਕਟੀਸ਼ਨਰ ਬਨਣ ਦਾ ਮਾਣ ਵੀ ਹਾਸਿਲ ਕੀਤਾ ਹੈ।

ADVERTISEMENT
NZ Punjabi News Matrimonials