Wednesday, 28 February 2024
07 September 2022 New Zealand

ਜੇ ਵਧੇਰੇ ਡਾਲਰ ਕਮਾਉਣੇ ਤਾਂ ਇਹ ਨੌਕਰੀਆਂ ਹਨ ਸਭ ਤੋਂ ਜਿਆਦਾ ਤਨਖਾਹਾਂ ਵਾਲੀਆਂ

ਜੇ ਵਧੇਰੇ ਡਾਲਰ ਕਮਾਉਣੇ ਤਾਂ ਇਹ ਨੌਕਰੀਆਂ ਹਨ ਸਭ ਤੋਂ ਜਿਆਦਾ ਤਨਖਾਹਾਂ ਵਾਲੀਆਂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਜਾਰੀ ਸਭ ਤੋਂ ਜਿਆਦਾ ਤਨਖਾਹਾਂ ਵਾਲੀ ਨੌਕਰੀਆਂ ਦੀ ਸੂਚੀ ਅਨੁਸਾਰ ਸਭ ਤੋਂ ਵਧੀਆ ਤਨਖਾਹਾਂ ਆਈ ਟੀ ਖੇਤਰ ਨਾਲ ਸਬੰਧਤ ਲੋਕ ਕਮਾਉਂਦੇ ਹਨ।
ਟਰੇਡ ਮੀ ਤੇ ਦਿੱਤੇ ਇਸ਼ਤਿਹਾਰਾਂ ਮੁਤਾਬਕ ਆਈ ਟੀ ਖੇਤਰ ਨਾਲ ਸਬੰਧਤ ਆਰਕੀਟੇਕਟਸ ਸਭ ਤੋਂ ਜਿਆਦਾ ਤਨਖਾਹ ਹਾਸਿਲ ਕਰਦੇ ਹਨ ਤੇ ਬੀਤੇ ਕੁਝ ਸਾਲਾਂ ਤੋਂ ਇਹ ਰੁਝਾਣ ਲਗਾਤਾਰ ਦੇਖਿਆ ਜਾ ਰਿਹਾ ਹੈ।
ਇੱਕ ਆਈ ਟੀ ਆਰਕੀਟੈਕਟ ਨੂੰ ਔਸਤ 185,187 ਔਸਤ ਸਲਾਨਾ ਤਨਖਾਹ ਮਿਲਦੀ ਹੈ।
ਸੂਚੀ ਵਿੱਚ ਦੂਜੇ ਨੰਬਰ 'ਤੇ ਵੀ ਆਈ ਟੀ ਨਾਲ ਸਬੰਧਤ ਨੌਕਰੀ ਹੈ, ਜੋ ਕਿ ਆਈ ਟੀ ਮੈਨੇਜਮੈਂਟ ਦੀ ਹੈ ਤੇ ਇਸਦੀ ਔਸਤ ਸਲਾਨਾ ਤਨਖਾਹ $163,708 ਹੈ।
ਤੀਜੇ ਨੰਬਰ 'ਤੇ ਆਈ ਟੀ ਪ੍ਰੋਜੈਕਟ ਮੈਨੇਜਮੈਂਟ ਦੀ ਹੈ, ਜਿਸ ਦੀ ਔਸਤ ਤਨਖਾਹ $161,605 ਹੈ।
ਚੌਥੇ ਤੇ ਪੰਜਵੇਂ ਨੰਬਰ 'ਤੇ ਕ੍ਰਮਵਾਰ ਵੀ ਆਈ ਟੀ ਨਾਲ ਸਬੰਧਤ ਬਿਜਨੈਸ ਤੇ ਸਿਸਟਮ ਅਨੈਲਸਿਟ ਵਾਲੇ ਹਨ, ਜੋ $152,930 ਦੀ ਸਲਾਨਾ ਤਨਖਾਹ ਹਾਸਿਲ ਕਰਦੇ ਹਨ।

ADVERTISEMENT
NZ Punjabi News Matrimonials