Tuesday, 27 February 2024
07 September 2022 New Zealand

ਜਾਣੋ ਵਲੰਿਗਟਨ ਵਿੱਚ ਕਰੋਸਿੰਗ ‘ਤੇ ਲਾਏ ਬੱਟਨਾਂ ਉੱਤੇ ਲੱਗੀਆਂ ਲੋਹੇ ਦੀਆਂ ਛੜਾਂ ਕਿਵੇਂ ਬਚਾ ਰਹੀਆਂ ਕਾਉਂਸਲ ਦੇ ਹਜਾਰਾਂ ਡਾਲਰ

ਜਾਣੋ ਵਲੰਿਗਟਨ ਵਿੱਚ ਕਰੋਸਿੰਗ ‘ਤੇ ਲਾਏ ਬੱਟਨਾਂ ਉੱਤੇ ਲੱਗੀਆਂ ਲੋਹੇ ਦੀਆਂ ਛੜਾਂ ਕਿਵੇਂ ਬਚਾ ਰਹੀਆਂ ਕਾਉਂਸਲ ਦੇ ਹਜਾਰਾਂ ਡਾਲਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਵਿੱਚ ਕਰੋਸਿੰਗ 'ਤੇ ਲੱਗੇ ਕਾਲ ਬਟਨ 'ਤੇ ਉੱਤਲੇ ਹਿੱਸੇ 'ਤੇ ਲੱਗੀਆਂ ਲੋਹੇ ਦੀਆਂ ਛੜਾਂ ਵਲੰਿਗਟਨ ਵਾਸੀਆਂ ਤੇ ਇੱਥੇ ਘੁੰਮਣ ਆਏ ਲੋਕਾਂ ਲਈ ਵੱਡਾ ਸੁਆਲ ਸਨ, ਕਿਉਂਕਿ ਇਹ ਛੜਾਂ ਕੁਝ ਸਮਾਂ ਪਹਿਲਾਂ ਹੀ ਲਾਈਆਂ ਗਈਆਂ ਸਨ।

ਸੋਸ਼ਲ ਮੀਡੀਆ 'ਤੇ ਕੁਝ ਲੋਕ ਤਾਂ ਇਸਨੂੰ ਵਾਇਬਰੇਸ਼ਨ ਰੋਡ ਮੰਨ ਰਹੇ ਸਨ, ਜੋ ਅੱਖਾਂ ਤੋਂ ਅੰਨੇ ਲੋਕਾਂ ਲਈ ਮੱਦਦਗਾਰ ਸਾਬਿਤ ਹੁੰਦੀਆਂ ਦੱਸਦੇ ਸਨ ਤੇ ਕੁਝ ਲੋਕ ਇਸ ਨੂੰ ਸਮਾਨ ਢੰਗਣ ਲਈ ਵਰਤੀ ਜਾ ਰਹੀ ਹੈਂਗਿਗ ਰੋਡ।
ਪਰ ਵਲੰਿਗਟਨ ਕਾਉਂਸਲ ਨੇ ਇਸ ਸਬੰਧੀ ਪੁੱਛੇ ਸੁਆਲ ਦਾ ਜੁਆਬ ਦਿੰਦਿਆਂ ਦੱਸਿਆ ਕਿ ਕਾਲ ਬਟਨ ਨੂੰ ਕਈ ਸ਼ਰਾਰਤੀ ਲੋਕ ਲੱਤਾਂ ਮਾਰਕੇ ਚਲਾੳੇੁਣ ਦੀ ਕੋਸ਼ਿਸ਼ ਕਰਦੇ ਸਨ, ਜਿਸ ਕਾਰਨ ਇਹ ਬਟਨ ਖਰਾਬ ਹੋ ਜਾਂਦੇ ਸਨ ਤੇ ਇਸ ਕਾਰਨ ਹਰ ਸਾਲ ਹਜਾਰਾਂ ਡਾਲਰ ਇਸ ਲਈ ਖਰਚੇ ਜਾਂਦੇ ਸਨ, ਪਰ ਇਸ ਨੁਕਸਾਨ ਨੂੰ ਰੋਕਣ ਲਈ ਵਲੰਿਗਟਨ ਕਾਉਂਸਲ ਨੇ ਸੱਮਸਿਆ ਦਾ ਇਹ ਹੱਲ ਲੱਭਿਆ ਤੇ ਹੁਣ ਇਸ ਛੋਟੇ ਜਿਹੇ ਹੱਲ ਨਾਲ ਬਟਨ ਖਰਾਬ ਕੀਤੇ ਜਾਣ ਦੀ ਸੱਮਸਿਆ 'ਤੇ ਕਾਫੀ ਜਿਆਦਾ ਕਾਬੂ ਪਾਇਆ ਜਾ ਚੁੱਕਾ ਹੈ।

ADVERTISEMENT
NZ Punjabi News Matrimonials