Thursday, 22 February 2024
07 September 2022 New Zealand

ਨਿਊਜੀਲੈਂਡ ਵਿੱਚ ਚੀਨ ਦਾ ਵੱਧਦਾ ਦਬਦਬਾ!!

ਆਕਲੈਂਡ ਦੇ ਕਾਉਂਸਲਰ ਨੂੰ ਹਰਾਉਣ ਦੀਆਂ ਸਾਜਿਸ਼ਾਂ ਕਰ ਰਿਹਾ ਚੀਨ
ਨਿਊਜੀਲੈਂਡ ਵਿੱਚ ਚੀਨ ਦਾ ਵੱਧਦਾ ਦਬਦਬਾ!! - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਇੱਕ ਕਾਊਂਸਲਰ ਨੇ ਦਾਅਵਾ ਕੀਤਾ ਹੈ ਕਿ ਉਸਨੂੰ ਬਦਨਾਮ ਕਰਨ ਲਈ ਚੀਨ ਕਈ ਤਰ੍ਹਾਂ ਦੀਆਂ ਚਾਲਾਂ ਚੱਲ ਰਿਹਾ ਹੈ ਤਾਂ ਜੋ ਉਹ ਲੋਕਲ ਗਵਰਮੈਂਟ ਚੋਣਾ 'ਚੋਂ ਬਾਹਰ ਹੋ ਜਾਏ।
ਇਹ ਦਾਅਵਾ ਕੀਤਾ ਹੈ ਤਾਈਵਾਨ ਮੂਲ ਦੇ ਪੌਲ ਯੰਗ ਨੇ ਜੋ ਹੋਵਿਕ ਵਾਰਡ ਤੋਂ ਦੁਬਾਰਾ ਤੋਂ ਕਾਉਂਸਲਰ ਅਹੁਦੇ ਦੀਆਂ ਚੋਣਾ ਲੜ੍ਹ ਰਹੇ ਹਨ। ਪੌਲ ਨੇ ਦਾਅਵਾ ਕੀਤਾ ਹੈ ਕਿ ਉਸਦੇ ਚੋਣ ਕੈਂਪੇਨ ਵਿੱਚ ਚੀਨੀ ਮੂਲ ਦੇ ਇੱਕ ਜਾਸੂਸ ਦੀ ਮੌਜੂਦਗੀ ਰਹੀ ਹੈ।
ਪੌਲ ਨੇ ਇਹ ਵੀ ਦੱਸਿਆ ਹੈ ਕਿ ਇੱਕ ਪ੍ਰੋ-ਚਾਈਨਾ ਉਮੀਦਵਾਰ ਮੋਰਗਨ ਜੀਓ, ਉਸਨੂੰ ਖਾਸ ਤੌਰ 'ਤੇ ਹਰਾਉਣ ਲਈ ਚੋਣਾ ਵਿੱਚ ਖੜਾਇਆ ਗਿਆ ਹੈ ਤਾਂ ਜੋ ਉਸਦੀਆਂ ਵੋਟਾਂ ਤੋੜੀਆਂ ਜਾ ਸਕਣ।
ਇਸ ਸਬੰਧੀ ਜਦੋਂ ਚਾਈਨਾ ਦੀ ਨਿਊਜੀਲੈਂਡ ਸਥਿਤ ਅੰਬੈਸੀ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਚੀਨ ਵਲੋਂ ਅਜਿਹੀ ਕੋਈ ਵੀ ਸਾਜਿਸ਼ ਨਹੀਂ ਕੀਤੀ ਜਾ ਰਹੀ ਹੈ ਤੇ ਇਹ ਚੋਣਾ ਨਿਉਜੀਲੈਂਡ ਦਾ ਅੰਦਰੂਨੀ ਮਸਲਾ ਹੈ ਤੇ ਉਨ੍ਹਾਂ ਪੌਲ ਯੰਗ ਦੀ ਬਿਆਨਬਾਜੀ ਨੂੰ ਬੇਬੁਨਿਆਦ ਦੱਸਿਆ।

ADVERTISEMENT
NZ Punjabi News Matrimonials