Thursday, 22 February 2024
08 September 2022 New Zealand

16 ਸਤੰਬਰ ਨੂੰ ਨਿਊਜੀਲੈਂਡ ਵਿੱਚ ਆਈਫੋਨ 14 ਹੋਣ ਜਾ ਰਿਹਾ ਰੀਲੀਜ਼ ਜਾਣੋ ਕੀ ਰਹੇਗਾ ਮੁੱਲ

ਤੇ ਕਿਵੇਂ ਨਵਾਂ ਆਈਫੋਨ ਕਿਸੇ ਹਾਦਸੇ ਦੌਰਾਨ ਬਚਾਏਗਾ ਤੁਹਾਡੀ ਜਾਨ
16 ਸਤੰਬਰ ਨੂੰ ਨਿਊਜੀਲੈਂਡ ਵਿੱਚ ਆਈਫੋਨ 14 ਹੋਣ ਜਾ ਰਿਹਾ ਰੀਲੀਜ਼ ਜਾਣੋ ਕੀ ਰਹੇਗਾ ਮੁੱਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਐਪਲ ਕੰਪਨੀ ਨੇ ਆਉਂਦੀ 16 ਸਤੰਬਰ ਤੋਂ ਨਿਊਜੀਲੈਂਡ ਵਿੱਚ ਆਪਣੀ ਫੋਨ ਦੀ ਨਵੀਂ ਰੇਂਜ ਜਾਰੀ ਕਰਨ ਦਾ ਐਲਾਨ ਕੀਤਾ ਹੈ। ਆਈਫੋਨ 14 ਸੀਰੀਜ਼ ਦੇ ਫੋਨ ਦਾ ਮੁੱਲ NZ$1599 ਤੋਂ ਸ਼ੁਰੂ ਹੋਏਗਾ ਤੇ ਸਭ ਤੋਂ ਕੀਮਤੀ ਮਾਡਲ NZ$3199 ਦਾ ਹੋਏਗਾ।
ਇਸ ਨਵੀਂ ਸੀਰੀਜ਼ ਦੀ ਘੁੰਡ ਚੁਕਾਈ ਕੈਲੀਫੋਰਨੀਆ ਦੇ ਕੁਪਰਟੀਨੋ ਵਿੱਚ ਐਪਲ ਪਾਰਕ ਦੇ ਸਟੀਵ ਜੋਬਸ ਥਿਏਟਰ ਵਿਖੇ ਹੋਈ।
ਇਸ ਮੌਕੇ ਐਪਲ ਵਾਚ ਤੇ ਏਅਰਪੋਡ ਦੇ ਨਵੇਂ ਮਾਡਲ ਵੀ ਜਾਰੀ ਕੀਤੇ ਗਏ ਹਨ।
ਇਸ ਨਵੇਂ ਮਾਡਲ ਵਿੱਚ ਕੰਪਨੀ ਨੇ ਨਵਾਂ ਕਰੈਸ਼ ਡਿਟੇਕਸ਼ਨ ਫੀਚਰ ਪਾਇਆ ਹੈ, ਜਿਸ ਦੀ ਮੱਦਦ ਸਦਕਾ ਕਿਸੇ ਕਾਰ ਹਾਦਸੇ ਦਾ ਸ਼ਿਕਾਰ ਹੋਣ 'ਤੇ ਫੋਨ ਆਪਮੁਹਾਰੇ ਹੀ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕਰ ਦਏਗਾ।

ADVERTISEMENT
NZ Punjabi News Matrimonials