Friday, 23 February 2024
08 September 2022 New Zealand

UBP ਮੀਟਵਰਕਸ ਨੂੰ ਕੰਮ ਦੌਰਾਨ ਮਾਰੇ ਗਏ ਕਰਮਚਾਰੀ ਦੇ ਮਾਮਲੇ ਵਿੱਚ $300,000 ਅਦਾ ਕਰਨ ਦੇ ਹੁਕਮ

UBP ਮੀਟਵਰਕਸ ਨੂੰ ਕੰਮ ਦੌਰਾਨ ਮਾਰੇ ਗਏ ਕਰਮਚਾਰੀ ਦੇ ਮਾਮਲੇ ਵਿੱਚ $300,000 ਅਦਾ ਕਰਨ ਦੇ ਹੁਕਮ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਟੀ ਕੁਇਟੀ ਸਥਿਤ ਨਿਊਜੀਲੈਂਡ ਭਰ ਵਿੱਚ ਮਸ਼ਹੂਰ ਯੂ ਬੀ ਪੀ ਮੀਟਵਰਕਸ ਨੂੰ ਇੱਕ ਕਰਮਚਾਰੀ ਦੀ ਕੰਮ ਦੌਰਾਨ ਵਾਪਰੇ ਹਾਦਸੇ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ $300,000 ਤੋਂ ਵੱਧ ਅਦਾ ਕਰਨ ਦੇ ਹੁਕਮ ਹੋਏ ਹਨ।
ਹਾਦਸਾ 11 ਫਰਵਰੀ 2020 ਨੂੰ ਵਾਪਰਿਆ ਸੀ ਤੇ ਇਸ ਦੀ ਕਾਰਵਾਈ ਹੈਮਿਲਟਨ ਜਿਲ੍ਹਾ ਅਦਾਲਤ ਵਿੱਚ ਚੱਲ ਰਹੀ ਸੀ।
ਜੱਜ ਸਾਈਮਨ ਮੈਂਜੀਸ ਅਨੁਸਾਰ ਕੁਝ ਸਾਵਧਾਨੀਆਂ ਵਰਤਕੇ ਇਸ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ। ਕੰਪਨੀ ਨੂੰ $50,000 ਪਰਿਵਾਰ ਨੂੰ, $256,500 ਜੁਰਮਾਨੇ ਵਜੋਂ, $13060.63 ਖਰਚਿਆਂ ਦੇ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ।

ADVERTISEMENT
NZ Punjabi News Matrimonials