Friday, 23 February 2024
08 September 2022 New Zealand

ਕੈਂਟਰਬਰੀ ਵਿੱਚ ਨਿਊਜੀਲੈਂਡ ਪੁਲਿਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਉਪਲਬਧੀ

ਨਸ਼ਾ ਤਸਕਰੀ ਮਾਮਲੇ ਵਿੱਚ 18 ਤਸਕਰਾਂ ਦੀ ਗ੍ਰਿਫਤਾਰੀ
ਕੈਂਟਰਬਰੀ ਵਿੱਚ ਨਿਊਜੀਲੈਂਡ ਪੁਲਿਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਉਪਲਬਧੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੈਂਟਰਬਰੀ ਦੇ ਐਸ਼ਬਰਟਨ ਵਿੱਚ ਅੱਜ ਨਿਊਜੀਲੈਂਡ ਪੁਲਿਸ ਵਲੋਂ ਇੱਕ ਵੱਡੀ ਉਪਲਬਧੀ ਹਾਸਿਲ ਕੀਤੀ ਗਈ ਹੈ, ਪੁਲਿਸ ਨੇ 18 ਨਸ਼ਾ ਤਸਕਰਾਂ ਨੂੰ ਮੈਥ ਨਾਮ ਦੇ ਨਸ਼ਾ ਤਸਕਰੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੀ ਕੈਂਟਰਬਰੀ ਇਲਾਕੇ ਵਿੱਚ ਇਹ ਨਸ਼ਾ ਤਸਕਰੀ ਮਾਮਲੇ ਵਿੱਚ ਬੀਤੇ ਇੱਕ ਦਹਾਕੇ ਦੀ ਸਭ ਤੋਂ ਵੱਡੀ ਕਾਮਯਾਬੀ ਹੈ।
ਐਸ਼ਬਰਟਨ ਦੇ ਸਬ-ਏਰੀਆ ਕਮਾਂਡਰ ਲੀਗ ਜੈਨਕਿਨਸ ਨੇ ਦੱਸਿਆ ਕਿ ਇਨ੍ਹਾਂ ਗ੍ਰਿਫਤਾਰ ਦੋਸ਼ੀਆਂ 'ਤੇ 160 ਵੱਖੋ-ਵੱਖ ਦੋਸ਼ ਦਾਇਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਨੇ ਕਮਿਊਨਿਟੀ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਤੇ ਇਸੇ ਲਈ ਇਨ੍ਹਾਂ ਨੂੰ ਸਖਤ ਤੋਂ ਸਖਤ ਸਜਾਵਾਂ ਮਿਲਣ ਇਸ ਲਈ ਹਰ ਸੰਭਵ ਕੋਸ਼ਿਸ਼ ਹੋਏਗੀ।
ਇਹ ਸਾਰੇ ਦੋਸ਼ੀ ਐਸ਼ਬਰਟਨ ਨਾਲ ਸਬੰਧਤ ਹਨ ਤੇ ਮੋਂਗਰਲ ਮੋਬ ਨਾਲ ਸਬੰਧਤ ਹਨ।

ADVERTISEMENT
NZ Punjabi News Matrimonials