Friday, 23 February 2024
08 September 2022 New Zealand

ਆਕਲੈਂਡ ਦੇ ਓਟੀਆ ਸਕੁਏਅਰ ਵਿੱਚ 8 ਤੇ 9 ਅਕਤੂਬਰ ਨੂੰ ਮਨਾਇਆ ਜਾਏਗਾ ‘ਦੀਵਾਲੀ ਫੈਸਟੀਵਲ’

ਆਕਲੈਂਡ ਦੇ ਓਟੀਆ ਸਕੁਏਅਰ ਵਿੱਚ 8 ਤੇ 9 ਅਕਤੂਬਰ ਨੂੰ ਮਨਾਇਆ ਜਾਏਗਾ ‘ਦੀਵਾਲੀ ਫੈਸਟੀਵਲ’ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਦੇ 2 ਸਾਲਾਂ ਬਾਅਦ ਇਸ ਸਾਲ ਆਕਲੈਂਡ ਦੀਵਾਲੀ ਫੈਸਟੀਵਲ ਪੂਰੀ ਧੂਮਧਾਮ ਨਾਲ ਮਨਾਇਆ ਜਾਏਗਾ। ਦੀਵਾਲੀ ਦੇ ਤਿਓਹਾਰ ਨੂੰ ਸਮਰਪਿਤ ਇਹ ਫੈਸਟੀਵਲ 8 ਤੇ 9 ਅਕਤੂਬਰ ਨੂੰ ਓਟੀਆ ਸਕੁਏਅਰ ਵਿੱਚ ਮਨਾਇਆ ਜਾਏਗਾ, ਜਿੱਥੇ ਹਜਾਰਾਂ ਦੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਪੁੱਜਣਗੇ। ਫੈਸਟੀਵਲ ਵਿੱਚ ਵੱਖੋ-ਵੱਖ ਮੰਨੋਰਜਕ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ, ਇਨ੍ਹਾਂ ਵਿੱਚ ਕਰਾਫਟ, ਵੱਖੋ-ਵੱਖ ਵਿੰਅਜਨ, ਮਿਊਜਿਕ, ਡਾਂਸ ਤੇ ਹੋਰ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਹੋਣਗੀਆਂ।

ADVERTISEMENT
NZ Punjabi News Matrimonials